21.1 C
Toronto
Saturday, September 13, 2025
spot_img
Homeਕੈਨੇਡਾਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਇੰਟਰਨੈਸ਼ਨਲ ਐਵਾਰਡ ਸਮਾਗਮ 14 ਮਈ ਨੂੰ ਵਿਰਦੀ ਬੈਂਕਟ...

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਇੰਟਰਨੈਸ਼ਨਲ ਐਵਾਰਡ ਸਮਾਗਮ 14 ਮਈ ਨੂੰ ਵਿਰਦੀ ਬੈਂਕਟ ਹਾਲ ‘ਚ ਕਰਵਾਇਆ ਜਾਵੇਗਾ

ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਦੀ ਵਿਸ਼ੇਸ਼ ਕਾਰਜਕਾਰਨੀ ਦੀ ਮੀਟਿੰਗ ਭੁਪਿੰਦਰ ਸਿੰਘ ਘਟੌੜਾ ਦੀ ਪ੍ਰਧਾਨਗੀ ਹੇਠ ਸਕਾਇਡੋਮ 308 ਰਦਰਫੋਰਡ  ਵਿਖੇ ਹੋਈ ਜਿਸ ਵਿੱਚ ਕਾਰਜਕਾਰਨੀ ਦੇ ਸਾਰੇ ਮੈਂਬਰ ਹਾਜ਼ਰ ਹੋਏ। ਮੀਟਿੰਗ ਦੀ ਸ਼ੁਰੂ ਵਿਚ ਦਲਜੀਤ ਸਿੰਘ ਗੈਦੂ , ਜੋ ਕੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਹਨ, ਉਨਾਂ ਨੂੰ ਇੰਡੀਆ ਤੋਂ ਦੋ ਹਫਤੇ ਬਾਅਦ ਕੈਨੇਡਾ ਵਾਪਿਸ ਆਉਣ ਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਸਾਰੇ ਮੈਬਰਾਂ ਵਲੋਂ ਜੀ ਆਇਆ ਕਿਹਾ ਗਿਆ। ਸੈਕਟਰੀ ਸਾਹਿਬ ਨੇ ਆਏ ਮੈਬਰਾਂ ਨੂੰ ਜੀ ਆਇਆਂ ਕਹਿ ਕੇ ਮੀਟਿੰਗ ਦੀ ਕਾਰਵਾਈ ਅਰੰਭ ਕੀਤੀ ਅਤੇ ਪ੍ਰਧਾਨ ਜੀ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ  ਕਿਹਾ। ਸਭ ਤੋਂ ਪਹਿਲਾ ਮਈ ਮਹੀਨੇ ਦੀ 14 ਤਰੀਕ ਨੂੰ ਹੋਣ ਜਾ ਰਹੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀਆਂ ਸਲਾਹਾਂ ਕੀਤੀਆਂ ਅਤੇ ਇਸ ਇੰਟਰਨੈਸ਼ਨਲ ਐਵਾਰਡ ਸਬੰਧੀ ਚਾਨਣਾ ਪਾਇਆ। ਇਸ ਵਾਰ ਇਹ ਚੋਥਾ ਅੰਤਰਰਾਸ਼ਟਰੀ ਐਵਾਰਡ ਸਮਾਗਮ ਹੋਣ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਇਸ ਨੂੰ ਪਿਛਲੇ ਸਾਲ ਤੋਂ ਵੀ ਚੰਗੇ ਤਰੀਕੇ ਨਾਲ ਮਨਾਉਣਾ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ  ਅਤੇ ਆਏ ਮੈਬਰਾਂ ਨੇ ਆਪੋ ਆਪਣੇ ਵਡਮੁੱਲੇ ਵਿਚਾਰ ਅਤੇ ਸੁਝਾਅ ਵੀ ਪੇਸ਼ ਕੀਤੇ। ਇਸ ਵਿਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਇਲਾਵਾ ਹੋਰ ਵਿਦੇਸ਼ਾਂ ਤੋਂ ਵੀ  ਮਹਿਮਾਨ ਪਹੁੰਚ ਰਹੇ ਹਨ। ਇਸ ਵਿਚ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਜਿਹਨਾਂ ਦੀ ਰਾਮਗੜ੍ਹੀਆ  ਕੌਮ ਨੂੰ ਮਹਾਨ ਦੇਣ ਹੈ ਭਾਵੇਂ ਕਿਸੇ ਵੀ ਸਨਮਾਨ ਯੋਗ ਖੇਤਰ ਵਿਚ ਹੋਵੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਦੀਆਂ ਕੌਮ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਉਭਾਰਿਆ ਜਾਂਦਾ ਹੈ ਅਤੇ ਬਣਦਾ ਸਨਮਾਨ ਦਿੱਤੋ ਜਾਂਦਾ ਹੈ। ਇਸ ਵਿਚ ਬੱਚਿਆਂ ਲਈ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਮਨੋਰੰਜਨ ਦਾ ਵੀ ਖਿਆਲ ਰੱਖਿਆ ਜਾਵੇਗਾ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਉਤੇ ਡਾਕੂਮੈਂਟਰੀ ਤਿਆਰ ਕੀਤੀ ਜਾ ਰਹੀ ਹੈ ਜੋ ਦਿਖਾਈ ਜਾਵੇਗੀ। ਗਿੱਧਾ, ਭੰਗੜਾ, ਕੁਝ ਲੋਕ ਗੀਤ ਵੀ ਪ੍ਰੋਗਰਾਮ ਦਾ ਹਿੱਸਾ ਹੋਣਗੇ। ਐਂਟਰੀ ਟਿਕਟਾਂ ਰਾਹੀਂ ਹੋਵੇਗੀ। ਟਿਕਟਾਂ ਲੈਣ ਦੇ ਚਾਹਵਾਨ  ਦਲਜੀਤ ਸਿੰਘ ਗੇਦੂ 416-305-9878 ਜਾਂ ਭੁਪਿੰਦਰ ਸਿੰਘ  ਘਟੌੜਾ  ਨੂੰ 647-289-4502 ਤੇ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS