21.1 C
Toronto
Saturday, September 13, 2025
spot_img
Homeਕੈਨੇਡਾਮੈਚ ਫਾਰ ਮੈਰੋ ਸੰਸਥਾ ਵੱਲੋਂ ਵਾਕ ਦਾ ਆਯੋਜਨ

ਮੈਚ ਫਾਰ ਮੈਰੋ ਸੰਸਥਾ ਵੱਲੋਂ ਵਾਕ ਦਾ ਆਯੋਜਨ

ਬਰੈਂਪਟਨ : ਮੈਚ ਫਾਰ ਮੈਰੋ ਸੰਸਥਾ ਵਲੋਂ ਲੋਕਾਂ ਨੂੰ ਮੈਰੋ ਦਾਨ ਕਰਨ ਲਈ ਉਤਸ਼ਾਹਿਤ ਕਰਦੀ ਇੱਕ ਵਾਕ ਦਾ ਆਯੋਜਨ ਕੀਤਾ ਗਿਆ। ਇਸ ਵਾਕ ਦਾ ਮਨੋਰਥ ઠਮੈਰੋ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਤ ਕਰਨਾ ਸੀ ਤਾਂ ਜੋ ਕਈ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਸੰਸਥਾ ਵੱਲੋਂ ਵਾਕ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ ਵੀ ਗੇਜ ਪਾਰਕ ਤੋਂ ਚਿੰਗਿਊਜ਼ੀ ਪਾਰਕ ਤੱਕ ਵਾਕ ਕੀਤੀ ਗਈ, ਜਿਸ ਵਿੱਚ ਭਾਰਤ ਤੋਂ ਵਿਸ਼ੇਸ ਤੌਰ ‘ਤੇ ਮੇਜਰ ਡੀ.ਪੀ. ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਦਿਓਲ ਪਰਿਵਾਰ ਵੱਲੋਂ ਇਸ ਸੰਸਥਾ ਦਾ ਗਠਨ ਕਰਕੇ ਵੱਧ ਤੋਂ ਵੱਧ ਸਾਊਥ ਏਸ਼ੀਅਨ ਲੋਕਾਂ ਨੂੰ ਮੈਰੋ ਦਾਨ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਕਰਕੇ ਕਈ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਇਸ ਵਾਕ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਿਆਸਤਦਾਨਾਂ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਬਰੈਂਪਟਨ ਉੱਤਰ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਦੱਖਣ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਬਰੈਂਪਟਨ ਪੱਛਮ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਅਤੇ ਬਰੈਂਪਟਨ ਸਿਟੀ ਵਿਚ ਵਾਰਡ ਨੰਬਰ 9 ਤੇ 10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਵੀ ਸ਼ਾਮਿਲ ਹੋਏ। ਮੈਚ ਫਾਰ ਮੈਰੋ ਸੰਸਥਾ ਦੇ ਵਲੰਟੀਅਰਾਂ ਵੱਲੋਂ ਕਮਿਊਨਟੀ ਦੇ ਸਮਾਗਮਾਂ ਵਿੱਚ ਬੂਥ ਵੀ ਲਗਾਏ ਜਾਂਦੇ ਹਨ। ਮੈਚ ਫਾਰ ਮੈਰੋ ਸੰਸਥਾ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ੩। ਜ਼ਰੂਰਤ ਹੈ ਕਿ ਕਿ ਵੱਧ ਤੋਂ ਵੱਧ ਬੋਨ ਮੈਰੋ ਰਜਿਸਟਰ ਕਰਵਾਏ ਜਾਣ ੩ਤੇ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ੩।

RELATED ARTICLES
POPULAR POSTS