ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਨੇ ਲੰਘੇ ਸ਼ਨੀਵਾਰ ਨੂੰ ਟ੍ਰਾਨਮੇਅਰ ਡਰਾਈਵ ਯੂਨਿਟ 7 ‘ਤੇ ਥੈਂਕਸ ਗਵਿੰਗ ਲੰਚ ਦੇ ਨਾਲ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਕੀਤੀ। ਇਹ ਲਗਾਤਾਰ ਦੂਜਾ ਸਾਲ ਹੈ ਜਦ ਆਨੰਦ ਨੇ ਥੈਂਕਸ ਗਵਿੰਗ ਲੰਚ ਦਿੱਤਾ ਹੈ, ਜਿਸ ਵਿਚ ਸ਼ਾਨਦਾਰ ਫੂਡ, ਗ੍ਰੇਟ ਲਾਈਵ ਮਿਊਜ਼ਿਕ, ਬੱਚਿਆਂ ਲਈ ਫਨ ਗਤੀਵਿਧੀਆਂ, ਵੱਖ-ਵੱਖ ਗੇਮਾਂ ਅਤੇ ਹਿਨਾ ਟੈਟੂਜ ਸ਼ਾਮਲ ਹੈ। ਸਾਰਿਆਂ ਨੇ ਇਸ ਸਭ ਦਾ ਭਰਪੂਰ ਅਨੰਦ ਮਾਣਿਆ। ਇਸ ਆਯੋਜਨ ਵਿਚ 600 ਤੋਂ ਜ਼ਿਆਦਾ ਮਿਸੀਸਾਗਾ-ਮਾਲਟਨ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਪ੍ਰੀਮੀਅਰ, ਵਿੱਤ ਮੰਤਰੀ ਅਤੇ ਜੀਟੀਏ ਦੇ ਵੱਖ-ਵੱਖ ਖੇਤਰਾਂ ਤੋਂ ਐਮਪੀਪੀ ਵੀ ਲੰਚ ਵਿਚ ਸ਼ਾਮਲ ਹੋਏ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਕਮਿਊਨਿਟੀ ਸੰਗਠਨਾਂ ਵਾਂਗ ਸੇਫ ਸਿਟੀ ਮਿਸੀਸਾਗਾ, ਸਟੌਪ ਡਾਇਬਟੀਜ਼, ਮੈਚ ਫਾਰ ਮੈਰੋ ਅਤੇ ਮਿਸੀਸਾਗਾ ਫਾਇਰ ਐਂਡ ਐਮਰਜੈਂਸੀ ਆਦਿ ਨੇ ਵੀ ਆਪਣੇ ਸਟਾਲ ਲਗਾਏ ਅਤੇ ਲੋਕਾਂ ਨੂੰ ਆਪਣੀ ਸਰਵਿਸਿਜ਼ ਬਾਰੇ ਜਾਣਕਾਰੀ ਦਿੱਤੀ। ਥੈਂਕਸ ਗਿਵਿੰਗ ਦੀ ਭਾਵਨਾ ਨੂੰ ਬਣਾਈ ਰੱਖਦੇ ਹੋਏ ਸਾਰੇ ਲੋਕਾਂ ਨੂੰ ਖਰਾਬ ਨਾ ਹੋਣ ਵਾਲੇ ਫੂਡ ਉਤਪਾਦ ਵੀ ਲਿਆਉਣ ਲਈ ਕਿਹਾ ਗਿਆ ਸੀ, ਜਿਸ ਨੂੰ ਮੇਅਰ ਬੌਨੀ ਕਰੌਂਬੀ ਦੇ ਸਿਟੀ ਵਾਈਡ ਫੂਡ ਡ੍ਰਾਈਵ ਚੈਲੰਜ ਵਿਚ ਦਾਨ ਕੀਤਾ ਗਿਆ।
ਕੈਨੇਡਾ ਵਿਚ ਇਮੀਗਰਾਂਟ ਦੇ ਤੌਰ ‘ਤੇ ਆਉਣ ਅਤੇ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਥੈਂਕਸ ਗਿਵਿੰਗ ਲੰਚ ਦਿੰਦੇ ਹੋਏ ਐਮਪੀਪੀ ਆਨੰਦ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਕ ਖਾਸ ਮੌਕਾ ਸੀ। ਆਯੋਜਨ ਦੌਰਾਨ ਬਲੈਸਿੰਗ ਬੈਗਸ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਗਈ ਅਤੇ ਐਮਪੀਪੀ ਦੀਪਕ ਆਨੰਦ ਨੇ ਸਾਰਿਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਿਹਾ। ਇਸ ਪ੍ਰੋਜੈਕਟ ਵਿਚ ਲੋਕਾਂ ਦੁਆਰਾ ਸੌਕਸ ਅਤੇ ਅੰਡਰ ਗਾਰਮੈਂਟਸ ਨਾਲ ਭਰੇ ਹੋਏ ਬੈਗਸ ਦਾਨ ਕੀਤੇ ਗਏ, ਜਿਨ੍ਹਾਂ ਨੂੰ ਅਗਲੇ ਕੁਝ ਮਹੀਨਿਆਂ ਵਿਚ ਜ਼ਰੂਰਤਮੰਦਾਂ ਨੂੰ ਵੰਡਿਆ ਜਾਵੇਗਾ। ਇਹ ਬੈਗ ਫਰਵਰੀ ਮਹੀਨੇ ਕਮਿਊਨਿਟੀ ਸੰਗਠਨਾਂ ਨੂੰ ਸੌਂਪ ਦਿੱਤੇ ਜਾਣਗੇ।
ਐਮਪੀਪੀ ਆਨੰਦ ਨੇ ਸਟਾਫ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦਿੱਤਾ। ਉਨ੍ਹਾਂ ਅਗਲੇ ਸਾਲ ਵੀ ਇਸ ਆਯੋਜਨ ਵਿਚ ਸਾਰਿਆਂ ਦੇ ਪਹੁੰਚਣ ਦੀ ਉਮੀਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਏਰੀਏ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਦੇ ਦਫਤਰ ਵਿਚ 10 ਤੋਂ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫੋਨ ਨੰਬਰ 905-696-0367 ‘ਤੇ ਵੀ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਵੈਬਸਾਈਟ [email protected]. ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …