20.9 C
Toronto
Sunday, June 14, 2026
spot_img
Homeਕੈਨੇਡਾਸੰਦੀਪ ਸਿੰਘ ਧਾਲੀਵਾਲ ਦੀ ਯਾਦ 'ਚ ਸ਼ੋਕ ਸਭਾ ਦਾ ਆਯੋਜਨ

ਸੰਦੀਪ ਸਿੰਘ ਧਾਲੀਵਾਲ ਦੀ ਯਾਦ ‘ਚ ਸ਼ੋਕ ਸਭਾ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਦੇ ਸਿੱਖ ਮੋਟਰ ਸਾਈਕਲ ਕਲੱਬ ਦੇ ਮੈਂਬਰਾਂ ਵਲੋਂ ਬਰੈਂਪਟਨ ‘ਚ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਮੌਤ ‘ਤੇ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ‘ਚ ਪੁਲਿਸ ਦੇ ਆਲਾ ਅਫਸਰ, ਰਾਜਨੀਤਕ ਵਿਅਕਤੀ ਅਤੇ ਆਮ ਪਬਲਿਕ ਵਲੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ।
ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ ਗਈ। ਕੈਂਡਲ ਲਾਈਟ ਮਾਰਚ ‘ਚ ਸੰਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਦੀ ਬਹਾਦਰੀ, ਦਲੇਰੀ ਅਤੇ ਨਿਡਰਤਾ ਲਈ ਯਾਦ ਵੀ ਕੀਤਾ ਗਿਆ। ਸੰਦੀਪ ਸਿੰਘ ਅਮਰੀਕਾ ਦੀ ਪੁਲਿਸ ਦਾ ਜਾਂਬਾਜ਼ ਅਫਸਰ ਸੀ ਅਤੇ ਵਿਦੇਸ਼ਾਂ ‘ਚ ਸਿੱਖ ਭਾਈਚਾਰੇ ਦਾ ਮਾਣ ਵੀ। ਬਰੈਂਪਟਨ ‘ਚ ਹੋਈ ਇਸ ਸ਼ੋਕ ਸਭਾ ‘ਚ ਪਬਲਿਕ ਦਾ ਹਜ਼ੂਮ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਡਿਪਟੀ ਸੰਦੀਪ ਸਿੰਘ ਕਮਿਊਨਟੀ ‘ਚ ਕਿੰਨੇ ਹਰਮਨ ਪਿਆਰੇ ਸਨ। ਹਾਲਾਂਕਿ ਸੰਦੀਪ ਸਿੰਘ ਧਾਲੀਵਾਲ ਵਰਗੇ ਅਫਸਰਾਂ ਦੀ ਕਦੇ ਕਮੀ ਤਾਂ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਇਸਦੀ ਜ਼ਿੰਦਗੀ ਆਉਣ ਵਾਲੀਆਂ ਪੀੜੀਆਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।

RELATED ARTICLES
POPULAR POSTS