10.6 C
Toronto
Saturday, October 18, 2025
spot_img
Homeਕੈਨੇਡਾਪੈਰਿਟੀ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ਼ ਪੂਰੇ ਉਤਸ਼ਾਹ ਨਾਲ ਮਨਾਇਆ

ਪੈਰਿਟੀ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ਼ ਪੂਰੇ ਉਤਸ਼ਾਹ ਨਾਲ ਮਨਾਇਆ

ਸਮਾਗ਼ਮ ઑਚ ਬਰੈਂਪਟਨ ਦੀਆਂ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ : ઑਕੈਨੇਡਾ ਡੇਅ਼ ਦੇਸ਼-ਭਰ ਵਿਚ ਵੱਖ-ਵੱਖ ਸਮਾਜਿਕ ਤੇ ਸਭਿਆਚਾਰਕ ਜੱਥੇਬੰਦੀਆਂ ਅਤੇ ਸੀਨੀਅਰਜ਼ ਕਲੱਬਾਂ ਵੱਲੋਂ ਹਰ ਸਾਲ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਪਹਿਲੀ ਜੁਲਾਈ ਨੂੰ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਕੈਨੇਡਾ ਦੇ ਮਾਣਮੱਤੇ ਇਤਿਹਾਸ ਅਤੇ ਕੈਨੇਡਾ-ਡੇਅ ਦੀ ਮਹੱਤਤਾ ਨੂੰ ਬਾਖ਼ੂਬੀ ਦਰਸਾਇਆ ਜਾਂਦਾ ਹੈ। ਇਨ੍ਹਾਂ ਸਮਾਗ਼ਮਾਂ ਦੌਰਾਨ ਲੋਕਾਂ ਦੇ ਮਨੋਰੰਜਨ ਦਾ ਵੀ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਅਤੇ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ।
ਇਸ ਸਿਲਸਿਲੇ ਵਿਚ ਬਰੈਂਪਟਨ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਸਫ਼ਲਤਾ ਪੂਰਵਕ ਵਿਚਰ ਰਹੀ ઑਪੈਰਿਟੀ ਸੀਨੀਅਰਜ਼ ਕਲੱਬ਼ ਵੱਲੋਂ ਇਸ ਦੇ ਪ੍ਰਧਾਨ ਕੈਪਟਨ ਇਕਬਾਲ ਸਿੰਘ ਵਿਰਕ ਦੀ ਅਗਵਾਈ ਵਿਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਜੁਲਾਈ ਨੂੰ 49 ਜੈਨਿੰਗ ਪਾਰਕ ਵਿਖੇ 156਼ਵਾਂ ਕੈਨੇਡਾ ਡੇਅ ਸਬੰਧੀ ਸ਼ਾਨਦਾਰ ਸਮਾਗ਼ਮ ਆਯੋਜਿਤ ਕੀਤਾ ਗਿਆ।
ਸਵੇਰੇ ਦਸ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਵੱਖ-ਵੱਖ ਬੁਲਾਰਿਆਂ ਵੱਲੋਂ ਕੈਨੇਡਾ-ਡੇਅ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕੈਨੇਡਾ ਦੇ ਇਤਿਹਾਸ ਅਤੇ ਕੈਨੇਡਾ-ਡੇਅ ਦੀ ਮਹੱਤਤਾ ਬਾਰੇ ਵਿਸਥਾਰ-ਸਹਿਤ ਦੱਸਿਆ ਗਿਆ। ਸਮਾਗ਼ਮ ਵਿੱਚ ਮਨੋਰੰਜਨ ਦਾ ਪ੍ਰੋਗਰਾਮ ਨਾਲ ਨਾਲ ਚੱਲਦਾ ਰਿਹਾ ਜਿਸ ਵਿੱਚ ਇੱਕ ਗਾਇਕ-ਜੋੜੀ ਰਣਜੀਤ ਸਿੰਘ ਲਾਲ ਅਤੇ ਬੀਬੀ ਰੀਟਾ ਨੇ ਮਿਆਰੀ ਸਭਿਆਚਾਰਕ ਗੀਤ ਗਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਚੱਲ ਰਹੇ ਇਸ ਪ੍ਰੋਗਰਾਮ ਦੌਰਾਨ ਕਲੱਬ ਵੱਲੋਂ ਬਰੈਂਪਟਨ ਦੀਆਂ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ-ਸ਼ਖ਼ਸੀਅਤਾਂ ਵਿੱਚ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਐੱਮ.ਪੀ.ਪੀਜ਼ ਅਮਰਜੋਤ ਸੰਧੂ, ਹਰਦੀਪ ਗਰੇਵਾਲ ਤੇ ਪ੍ਰਭਮੀਤ ਸਰਕਾਰੀਆ, ਵਾਰਡ ਨੰਬਰ 1 ਅਤੇ 5 ਦੇ ਰੀਜਨਲ ਕੌਂਸਲਰ ਰੋਵੀਨਾ ਸੈਂਤੋਸ, ਮੇਅਰ ਪੈਟ੍ਰਿਕ ਬਰਾਊਨ ਦੇ ਐਗਜ਼ੈਕਟਿਵ ਅਸਿਸਟੈਂਟ ਕੁਲਦੀਪ ਸਿੰਘ ਗੋਲੀ, ਰੇਡੀਓ ਤੇ ਟੀ.ਵੀ. ਹੋਸਟ ਇਕਬਾਲ ਮਾਹਲ, ਪੱਤਰਕਾਰ ਜਗਦੀਸ਼ ਗਰੇਵਾਲ, ਬੀਬੀ ਅਵਤਾਰ ਕੌਰ ਔਜਲਾ, ਬੀਬੀ ਨੀਤੂ ਗਰੇਵਾਲ, ਬਾਬਿਆਂ ਦੇ ਮੇਲੇ ਦੇ ਮੋਢੀ ਮੱਘਰ ਸਿੰਘ ਹੰਸਰਾ, ਸੱਭ ਤੋਂ ਵੱਡੀ ਉਮਰ (92 ਸਾਲ) ਦੇ ਚਾਰ ਲੜਾਈਆਂ ਲੜ ਚੁੱਕੇ ਭਾਰਤੀ ਸੈਨਿਕ ਪੈਰਾਟਰੁੱਪਰ ਕੈਪਟਨ ਕਿਰਪਾਲ ਸਿੰਘ ਗਰੇਵਾਲ, ਚਿੰਗੂਜ਼ੀ ਰੋਡ ઑਤੇ ਸਥਿਤ ਤ੍ਰਿਵੈਣੀ ਮੰਦਰ ਦੇ ਸੀਈਓ ਡਾ. ਯੁਧਿਸ਼ਟਰ ਅਤੇ ਕਈ ਹੋਰ ਸ਼ਾਮਲ ਸਨ। ਇਸ ਸ਼ੁਭ ਮੌਕੇ ਕਲੱਬ ਵੱਲੋਂ ਇਨ੍ਹਾਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ ਦੀ ਬੀਬੀ ਅਬਿਨਾਸ਼ ਕੌਰ ਵੱਲੋਂ ਖ਼ੂਬਸੂਰਤ ਗਿਆਨ-ਵਰਧਕ ਪੁਸਤਕਾਂ ਦਾ ਸਟਾਲ ਲਗਾਇਆ ਗਿਆ। ਪ੍ਰਬੰਧਕਾਂ ਵੱਲੋਂ ਸਮਾਗ਼ਮ ਵਿੱਚ ਖਾਣ-ਪੀਣ ਦੀਆਂ ਵਸਤਾਂ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਅਤੇ ਖਾਣ-ਪੀਣ ਦਾ ਇਹ ਸਿਲਸਿਲਾ ਸਾਰਾ ਸਮਾਂ ਚੱਲਦਾ ਰਿਹਾ। ਸਮਾਗ਼ਮ ਦੇ ਅਖ਼ੀਰ ਵਿਚ ਵਾਰਡ ਨੰਬਰ 1 ਤੇ 5 ਦੇ ਰੀਜਨਲ ਕੌਂਸਲਰ ਰਵੀਨਾ ਸੈਂਤੋਸ ਨੂੰ ਇਲਾਕਾ ਨਿਵਾਸੀਆਂ ਦੀਆਂ ਤਿੰਨ ਮੁੱਖ ਮੰਗਾਂ ਬਾਰੇ ਲਿਖਤੀ ਮੰਗ-ਪੱਤਰ ਦਿੱਤਾ ਗਿਆ ਜਿਨ੍ਹਾਂ ਵਿਚ ਪਾਰਕ ਦੇ ਨੇੜੇ ਜੰਗਲ ਦੀ ਛਾਂ ਹੇਠ ਸੜਕ ਦੇ ਕਿਨਾਰੇ ਲੋਹੇ ਦੇ ਦੋ ਬੈਂਚ ਲਗਾਉਣੇ, 49 ਜੈਨਿੰਗ ਪਾਰਕ ਵਿੱਚ ਬੱਚਿਆਂ ਦੇ ਖੇਡਣ ਵਾਲੀ ਜਗ੍ਹਾ ‘ઑਤੇ ਪਏ ਲੱਕੜੀ ਦੇ ਬੁਰਾਦੇ ਦੀ ਥਾਂ ਰਬੜ ਦਾ ਮੈਟ ਵਿਛਾਉਣਾ ਅਤੇ ਚਿੰਗੂਜ਼ੀ ਸੜਕ ઑਤੇ ਵਿਲੀਅਮ ਪਾਰਕ ਵਾਲੇ ਪਾਸੇ ਸ਼ੈੱਡ ਬਣਾਉਣਾ ਸ਼ਾਮਲ ਹਨ। ਕੁਲ ਮਿਲਾ ਕੇ ਕੈਨੇਡਾ-ਡੇਅ ਮਨਾਉਣ ਦਾ ਇਹ ਸਮਾਗ਼ਮ ਪੂਰੀ ਤਰ੍ਹਾਂ ਸਫ਼ਲ ਰਿਹਾ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕੈਪਟਨ ਇਕਬਾਲ ਸਿੰਘ ਵਿਰਕ (647-631-9445) ਜਾਂ ਜਸਵੰਤ ਸਿੰਘ ਗਿੱਲ (647-853-0034) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS