Breaking News
Home / ਕੈਨੇਡਾ / ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ

ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 22 ਜੁਲਾਈ 2023, ਦਿਨ ਸ਼ਨਿੱਚਰਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਦੁਪਿਹਰ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆਂ ਦੁਪਿਹਰ 11-11:30 ਵਜੇ ਲਈਆਂ ਜਾਣਗੀਆਂ, ਐਂਟਰੀ ਫੀਸ 10 ਡਾਲਰ ਹੋਵੇਗੀ ਅਤੇ ਮੈਚ 11:45 ਵਜੇ ਸ਼ੁਰੂ ਹੋ ਜਾਣਗੇ। ਪ੍ਰੋਗਰਾਮ ਸਮੇਂ ਕਮੇਟੀ ਵਲੋਂ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਜਾਵੇਗਾ। ਪ੍ਰੋਗਰਾਮ ਵਿਚ ਐਮ ਪੀ ਪੀ ਅਮਰਜੋਤ ਸੰਧੂ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ। ਪੰਜਾਬ ਦੇ ਖੂੰਢਾਂ ਤੋਂ ਕਨੇਡਾ ਦੇ ਕਮਿਊਨਿਟੀ ਸੈਂਟਰਾਂ ਵਿਚਕਾਰ ਦੇ ਬਦਲ ਨੂੰ ਨਵੇਂ ਆਏ ਪੰਜਾਬੀ ਬਜ਼ੁਰਗ ਅਪਣੇ ਹੱਡੀਂ ਹੰਢਾਂਉਂਦੇ ਹਨ। ਬੇਸ਼ੱਕ ਸਾਰੇ ਸੰਗੀ ਸਾਥੀ ਜੋ ਉਹ ਛੱਡ ਕੇ ਆਏ ਹੁੰਦੇ ਹਨ, ਇਨ੍ਹਾਂ ਸੈਂਟਰਾਂ ਵਿਚ ਨਹੀਂ ਮਿਲਦੇ, ਪਰ ਸੀਨੀਅਰ ਕਲੱਬਾਂ ਵਿਚ ਰੱਲ ਮਿਲ ਉਹ, ਜਿਸ ਮਹੌਲ ਨੂੰ ਜੋ ਕਦੇ ਪੰਜਾਬ ਵਿਚ ਮਾਣਦੇ ਸੀ, ਸਿਰਜਣ ਲਈ ਅਪਣਾ ਪੂਰਾ ਤਾਣ ਲਾਉਂਦੇ ਹਨ। ਤਾਸ਼ ਦੀ ਬਾਜ਼ੀ, ਬਹੁਤਿਆਂ ਦੇ ਮਨ ਪ੍ਰਚਾਵੇ ਦਾ ਸਾਧਨ ਬਣਦੀ ਹੈ ਅਤੇ ਕਈ ਉਸ ਵਿਚਲੀ ਮੁਹਾਰਤ ਵਿਚ ਮਾਣ ਮਹਿਸੂਸ ਕਰਦੇ ਹਨ। ਇਸ ਗੱਲ ਨੂੰ ਮੁੱਖ ਰੱਖ ਕੇ, ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਇਸ ਵਿਚ ਸ਼ਾਮਿਲ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਪੂਰਾ ਮਨਪ੍ਰਚਾਵਾ ਕੀਤਾ ਜਾ ਸਕੇ। ਇਸ ਸਮੇਂ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਜੇਤੂ ਖਿਡਾਰੀਆਂ ਨੂੰ ਚੰਗੇ ਇਨਾਮਾਂ ਦਾ ਇੰਤਜਾਂਮ ਵੀ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਦਸਦਿਆਂ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸ਼ਨ ਨੇ ਦੱਸਿਆ ਕਿ ਇਨ੍ਹਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ, ਕਲੱਬ ਦੇ ਨਾਮਜਦ ਮੈਂਬਰ ਰੈਫਰੀਆਂ ਦੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਕਿਸੇ ਵਿਵਾਦ ਦੀ ਸੂਰਤ ਵਿਚ ਕਮੇਟੀ ਦਾ ਫੈਸਲਾ ਅੰਤਿਮ ਮੰਨਿਆਂ ਜਾਵੇਗਾ। ਇਸ ਕਲੱਬ ਬਾਰੇ ਜਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਰਣਜੀਤ ਸਿੰਘ ਜੋਸਨ (647 444 2005) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …