7.9 C
Toronto
Wednesday, October 29, 2025
spot_img
Homeਕੈਨੇਡਾਵਿਗਿਆਨਕ ਸਭਿਆਚਾਰ ਬਾਰੇ ਚਰਚਾ 13 ਜੁਲਾਈ ਨੂੰ ਹੋਵੇਗੀ

ਵਿਗਿਆਨਕ ਸਭਿਆਚਾਰ ਬਾਰੇ ਚਰਚਾ 13 ਜੁਲਾਈ ਨੂੰ ਹੋਵੇਗੀ

logo-2-1-300x105ਸਰੀ : ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਅੰਧਵਿਸਵਾਸ਼ਾਂ ਤੇ ਗ਼ੈਰਵਿਗਿਆਨਿਕ ਸੋਚ ਖ਼ਿਲਾਫ਼ ਆਪਣੀ ਬੇਕਿਰਕ ਲੜਾਈ ਦੀ ਅਗਲੀ ਕੜੀ ਵਜੋਂ 13 ਜੁਲਾਈ ਨੂੰ ਵਿਗਿਆਨ ਦੇ ਸਭਿਆਚਾਰ (Culture of Science) ਦੇ ਵਿਸ਼ੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ #126 7536 130 ਸਟਰੀਟ ਸਰੀ ਵਿੱਖੇ ਲੈਕਚਰ ਕਰਵਾਇਆ ਜਾ ਰਿਹਾ ਹੈ । ਇਸ ਭਾਸ਼ਣ ਦੇ ਮੁੱਖ  ਬੁਲਾਰੇ ਬਾਬੂ ਗੋਗਨੇਨੀ ਇਕ ਅੰਤਰ ਰਾਸ਼ਟਰੀ ਪੱਧਰ ਦੇ ਤਰਕਸ਼ੀਲ, ਮਨੁੱਖਤਾਵਾਦੀ, ਮਨੁੱਖੀ ਅਧਿਕਾਰਾਂ ਦੇ ਝੰਡਾ ਬਰਦਾਰ, ਜਾਤ ਪਾਤ ਤੇ ਨਸਲੀ ਵਿਤਕਰਾ ਵਿਰੋਧੀ ਤੇ ਇੰਟਰਨੈਸ਼ਨਲ ਹਿਉਮਨਿਸਟ ਐਂਡ ਐਥੀਕਲ ਐਸੋਸੀਏਸ਼ਨ ਲੰਡਨ ਦੇ ਸੀ ਈ ਓ ਹਨ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ, ਤਰਕਸ਼ੀਲਤਾ ਤੇ ਮਨੁੱਖਤਾਵਾਦ ਦਾ ਝੰਡਾ ਉਚਾ ਕਰਨ ਲਈ ਘਟੋ ਘੱਟ 30 ਦੇਸ਼ਾਂ ਦੀ ਯਾਤਰਾ ਕੀਤੀ ਤੇ ਯੂ ਐਨ ਓ ਵਿੱਚ ਵਿੱਚ ਵੀ ਭਾਸ਼ਣ ਦੇਣ ਦਾ ਮਾਣ ਪ੍ਰਾਪਤ ਕੀਤਾ।  ਉਹ ਮੁੱਢਲੇ ਤੌਰ ਤੇ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਹਨ ਜਿੱਥੇ ਉਨ੍ਹਾਂ ਨੇ ਦਲਿਤ ਲੋਕਾਂ ਦੇ ਹੱਕਾਂ ਲਈ ਤੇ ਛੂਤ ਛਾਤ ਖ਼ਿਲਾਫ਼ ਲੰਬੀ ਲੜਾਈ ਲੜੀ।
ਹੁਣ ਤੱਕ ਪਰੰਪਰਾ ਤੇ ਧਰਮ ਦਾ ਸਭਿਆਚਾਰ ਜੋ ਵਿਗਿਆਨ ਦੀ ਤਰੱਕੀ ਵਿੱਚ ਸੈਂਕੜੇ ਸਾਲਾਂ ਤੱਕ ਅੜਿਕੇ ਪਾਉਂਦਾ ਰਿਹਾ ਹੈ ਅਤੇ ਲੱਖਾਂ ਵਿਗਿਆਨੀਆਂ ਤੇ ਬੁੱਧੀਜੀਵੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਹੈ, ਅੱਜ ਵੀ ਭਾਰਤ ਵਰਗੇ ਮੁਲਕ ਵਿੱਚ ਮਨੁੱਖਤਾ ਤੇ ਵਿਗਿਆਨ ਵਿਰੋਧੀ ਰੋਲ ਨਿਭਾ ਰਿਹਾ ਹੈ। ਬਾਬੂ ਗੋਗਨੈਨੀ ਦਾ ਭਾਸ਼ਣ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵਿਗਿਆਨ ਦੇ ਸਭਿਆਚਾਰ ਦੀ ਲੋੜ ਤੇ ਕੇਂਦਰਤ ਹੋਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 6 ਵੱਜੇ ਚਾਹ ਤੇ ਸਨੈਕਸ ਦੀ ਪੇਸ਼ਕਸ਼ ਤੋਂ ਬਾਅਦ 6.30 ਵੱਜੇ ਹੋਵੇਗੀ ਉਪਰੰਤ ਬਾਬੂ ਗੋਗਨੈਨੀ ਦਾ ਭਾਸ਼ਨ ਅਤੇ ਤੁਹਾਡੇ ਸੁਆਲ ਜੁਆਬ ਹੋਣਗੇ। ਠੀਕ 9 ਵੱਜੇ ਸਮਾਪਤੀ ਤੋਂ ਬਾਅਦ ਡਾਕਟਰ ਮਾਧਵੀ ਦੇ ਪਰਿਵਾਰ ਵਲੋਂ ਸਤਿਕਾਰ ਸਾਹਿਤ ਭੇਟ ਕੀਤਾ ਡਿਨਰ ਆਪਾਂ ਸਭ ਮਿਲਕੇ ਕਰਾਂਗੇ । ਪ੍ਰੋਗਰਾਮ ਬਿਲਕੁਲ ਫਰੀ ਹੈ, ਇਸ ਲਈ ਬੇਨਤੀ ਹੈ ਕੇ ਸ਼ਾਮਲ ਹੋਣ ਵਾਲੇ ਦੋਸਤ ਅਤੇ ਭੈਣਾਂ 10 ਜੁਲਾਈ ਤੱਕ ਡਾਕਟਰ ਮਾਧਵੀ ਨਾਲ  604-561-6980 ਜਾਂ ਗੁਰਮੇਲ ਗਿੱਲ ਨਾਲ 778-708-5785 ਤੇ  ਸੰਪਰਕ ਕਰ ਲੈਣ ਤਾਂ ਕਿ ਪ੍ਰੋਗਰਾਮ ਦਾ  ਇੰਤਜ਼ਾਮ ਵਧੀਆ ਕੀਤਾ ਜਾ ਸਕੇ। ਗੁਰਮੇਲ ਗਿੱਲ -ਸਕੱਤਰ – gillgsB@@G’gmail.com

RELATED ARTICLES

ਗ਼ਜ਼ਲ

POPULAR POSTS