Breaking News
Home / ਕੈਨੇਡਾ / ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ઑਫ਼ਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ਼ ਵੱਲੋਂ ਟੋਰਾਂਟੋ ‘ਚ ਰੋਸ ਰੈਲੀ

ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ઑਫ਼ਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ਼ ਵੱਲੋਂ ਟੋਰਾਂਟੋ ‘ਚ ਰੋਸ ਰੈਲੀ

ਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੇ ਸਾਹਮਣੇ ਕੈਨੇਡੀਅਨ ਭਾਰਤੀਆਂ ਨੇ ਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ 27 ਦਸੰਬਰ ਨੂੰ ਜ਼ਬਰਦਸਤ ਰੋਸ ਵਿਖਾਵਾ ਕੀਤਾ। ਇਹ ਵਿਖਾਵਾ ਭਾਰਤੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਟੋਰਾਂਟੋ ਇਲਾਕੇ ਦੀਆਂ 14 ਅਗਾਂਹਵਧੂ ਜਥੇਬੰਦੀਆਂ ਵਾਲੀ ઑਫਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ਼ ਦੇ ਸੱਦੇ ‘ਤੇ ਕੀਤਾ ਗਿਆ। ਵੱਡੀ ਗਿਣਤੀ ਵਿਚ ਔਰਤਾਂ ਬੱਚਿਆਂ ਸਮੇਤ ਲੋਕਾਂ ਨੇ ਹੱਥਾਂ ਵਿੱਚ ਬੈਨਰ, ਪਲੇਅਕਾਰਡ ਆਦਿ ਫੜ ਕੇ ਅਤੇ ਨਾਅਰੇਬਾਜ਼ੀ ਕਰਕੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਇਸ ਦੇ ਨਾਲ-ਨਾਲ ਕਾਰ ਰੈਲੀ ਵੀ ਕੱਢੀ ਗਈ। ਜਥੇਬੰਦੀਆਂ ਦੇ ਬੁਲਾਰਿਆਂ ਨੇ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਬਣਾਏ ਤਿੰਨੋ ਕਾਨੂੰਨਾਂ ਦੀ ਸਖਤ ਆਲੋਚਨਾ ਕੀਤੀ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ। ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਕੜਾਕੇ ਦੀ ਠੰਡ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰੋਕਾਂ, ਲਾਠੀਆਂ ਅਤੇ ਵਾਟਰ ਕੈਨਨ ਰਾਹੀਂ ਦਬਾਉਣ ਦੀ ਸਰਕਾਰੀ ਕਾਰਵਾਈ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਭਾਰਤੀ ਸਰਕਾਰ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਬੰਧੀ ਅਪਣਾਏ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਓਨਟਾਰੀਓ ਸਰਕਾਰ ਦੀਆਂ ਸਖਤ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਮੁਜ਼ਾਹਰਾ ਕਰਨ ਆਏ ਬਹੁਤ ਸਾਰੇ ਵਿਅਕਤੀਆਂ ਨੇ ਅਪਣੀਆਂ ਕਾਰਾਂ ਵਿਚ ਹੀ ਰਹਿ ਕੇ ਸ਼ਮੂਲੀਅਤ ਕੀਤੀ। ਅਪਣੀਆਂ ਕਾਰਾਂ ‘ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਾਲੇ ਝੰਡੇ, ਬੈਨਰ ਸਟਿਕਰ ਲਗਾ ਕੇ ਭਾਰਤੀ ਸਫਾਰਤਖਾਨੇ ਦੀ ਇਮਾਰਤ ਦੇ ਸਾਹਮਣਿਓ ਲੰਘਦੇ ਰਹੇ। ਇਸ ਮੌਕੇ ਭਾਰਤ ਸਰਕਾਰ ਨੂੰ ਭੇਜਣ ਲਈ ਜਥੇਬੰਦੀਆਂ ਵਲੋਂ ਸਫਾਰਤਖਾਨੇ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ઑਫਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ਼ ਵੱਲੋਂ ਇਸ ਰੋਸ ਵਿਖਾਵੇ ਵਿੱਚ ਟੋਰਾਂਟੋ ਇਲਾਕੇ ਦੀਆਂ ਤਕਰੀਬਨ ਸਾਰੀਆਂ ਸਰਗਰਮ ਖੱਬੇ ਪੱਖੀ, ਸਮਾਜਸੇਵੀ, ਸਾਹਿਤਕ ਜਥੇਬੰਦੀਆਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿੱਚ ਅਲਾਇੰਸ ਆਫ ਪ੍ਰੋਗਰੈਸਿਵ ਕੈਨੇਡੀਅਨਜ਼, ਕੈਨੇਡੀਅਨ ਪੰਜਾਬੀ ਸਹਿਤ ਸਭਾ, ਦੇਸ਼ ਭਗਤ ਸਪੋਰਟਸ ਕਲੱਬ, ਦਿਸ਼ਾ – ਐਸੋਸੀਏਸ਼ਨ ਆਫ ਕੈਨੇਡੀਅਨ ਪੰਜਾਬੀ ਵੁਮੈਨ, ਜੀ ਟੀ ਏ ਵੈਸਟ ਕਲੱਬ ਕਮਿਊਨਿਸਟ ਪਾਰਟੀ ਆਫ ਕੈਨੇਡਾ, ਹੋਮ- ਸਟੱੈਡ ਸੀਨੀਅਰਜ਼ ਕਲੱਬ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਐਮ ਐਲ ਪਾਰਟੀ ਆਫ ਕੈਨੇਡਾ, ਨਾਰਥ ਅਮੈਰਿਕਨ ਤਰਕਸ਼ੀਲ ਸੋਸਾਇਟੀ, ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ (ਓਨਟਾਰੀਓ), ਪਰਵਾਸੀ ਪੰਜਾਬੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਆਫ ਓਨਟਾਰੀਓ, ਸਰੋਕਾਰਾਂ ਦੀ ਆਵਾਜ਼, ਸਿਰਜਿਣਹਾਰੀਆਂ-ਇੰਟਰਨੈਸ਼ਨਲ ਵੁਮੈਨ ਐਸੋਸੀਏਸ਼ਨ, ਕੈਨੇਡਾ ਆਦਿ ਪ੍ਰਮੁੱਖ ਹਨ। ਜਾਰੀ ਕਰਤਾ : ‘ਫਾਰਮਰਜ਼ ਸਪੋਰਟ-ਕੋਆਰਡੀਨੇਸ਼ਨ ਕਮੇਟੀ, ਉਨਟਾਰੀਓ (ਕੈਨੇਡਾ)।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …