ਬਰੈਂਪਟਨ : ਘਰੇਲੂ ਹਿੰਸਾ ਦੇ ਪੀੜਤਾਂ ਦੀ ਮਦਦ ਕਰਨ ਅਤੇ ਕੈਨੇਡੀਅਨਜ਼ ਨੂੰ ਜ਼ਰੂਰੀ ਸਰੋਤ ਪ੍ਰਦਾਨ ਕਰਨ ਲਈ ਸੰਕਟ ਹੌਟਲਾਈਨਾਂ ਮਹੱਤਵਪੂਰਨ ਹਨ। ਇਹ ਉਹ ਪਹਿਲੂ ਹੈ ਜਿਸਨੂੰ ਐਮਪੀ ਸੋਨੀਆ ਸਿੱਧੂ ਨੇ, ਕੈਨੇਡਾ ਵਿਚ ਇੰਟੀਮੇਟ-ਪਾਰਟਨਰ ਅਤੇ ਘਰੇਲੂ ਹਿੰਸਾ ਬਾਰੇ ਹੋਏ ਸਟੈਟਸ ਔਫ਼ ਵੂਮਨ ਕਮੇਟੀ ਦੇ ਅਧਿਐਨ ਦੌਰਾਨ ਸਪਸ਼ਟ ਤੌਰ ‘ਤੇ ਤਵੱਜੋ ਦਿੱਤੀ ਸੀ। ਅਧਿਐਨ ਦੌਰਾਨ ਕਮੇਟੀ ਨੇ 74 ਗਵਾਹਾਂ ਨੂੰ ਸੁਣਿਆ ਸੀ, ਜਿਨ੍ਹਾਂ ਵਿਚ ਬਰੈਂਪਟਨ ਸਾਊਥ ਤੋਂ ਵੀ ਲੋਕ ਸ਼ਾਮਲ ਸਨ ਅਤੇ ਨਾਲ ਹੀ 137 ਲਿਖਤੀ ਜਾਣਕਾਰੀਆਂ ਪ੍ਰਾਪਤ ਕੀਤੀਆਂ ਸਨ।
ਇਸ ਅਧਿਐਨ ਵਿਚ ਸਰਕਾਰ ਨੂੰ 28 ਸਿਫ਼ਾਰਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸ਼ਾਮਲ ਹੈ ਕਿ ਕੈਨੇਡਾ ਸਰਕਾਰ ਇੰਟੀਮੇਟ ਪਾਰਟਨਰ (ਨਜ਼ਦੀਕੀ ਸਾਥੀ) ਅਤੇ ਪਰਿਵਾਰਕ ਹਿੰਸਾ ਦੇ ਪੀੜਤਾਂ ਦੀ ਮਦਦ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸੰਸਥਾਵਾਂ ਨੂੰ ਫ਼ੰਡ ਪ੍ਰਦਾਨ ਕਰੇ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਜ਼ੁਰਗ ਮਹਿਲਾਵਾਂ ਜੋ ਪੀੜਤ ਹਨ, ਉਹਨਾਂ ਨੂੰ ਉਹ ਸਹਾਇਤਾ ਮਿਲਦੀ ਰਹੇ ਜੋ ਉਹਨਾਂ ਦੀਆਂ ਪੀੜਤ ਦੇ ਨਾਲ-ਨਾਲ ਬੁਢਾਪੇ ਸਬੰਧੀ ਲੋੜਾਂ ਨੂੰ ਵੀ ਪੂਰਾ ਕਰੇ।
ਇਸ ਸਿਲਸਿਲੇ ਵਿਚ, ਪਿਛਲੇ ਹਫ਼ਤੇ, ਮਿਨਿਸਟਰ ਫ਼ੌਰ ਵੂਮਨ, ਜੈਂਡਰ ਇਕੁਐਲਟੀ ਐਂਡ ਯੂਥ, ਮਾਰਸੀ ਈਅਨ ਨੇ ਕੈਨੇਡਾ ਭਰ ਵਿੱਚ ਸੰਕਟ ਹੌਟਲਾਈਨਾਂ ਵਿਚ ਮਦਦ ਲਈ 30 ਮਿਲੀਅਨ ਡਾਲਰ ਦੀ ਫ਼ੰਡਿੰਗ ਦਾ ਐਲਾਨ ਕੀਤਾ। ਐਮਪੀ ਸਿੱਧੂ ਹਾਊਸ ਔਫ਼ ਕੌਮਨਜ਼ ਵਿਚ 65W® ਦੇ ਵਾਈਸ-ਚੇਅਰ ਵੱਜੋਂ ਕੰਮ ਕਰਦੇ ਹਨ, ਅਤੇ ਅਧਿਐਨ ਦੌਰਾਨ, ਐਮਪੀਜ਼ ਨੇ ਸੁਣਿਆ ਕਿ ਮਹਾਂਮਾਰੀ ਦੇ ਨਤੀਜੇ ਵੱਜੋਂ ਬਹੁਤ ਸਾਰੇ ਕਾਲ ਸੈਂਟਰਾਂ ਵਿਚ ਆਉਣ ਵਾਲੀਆਂ ਕਾਲਾਂ ਵਿਚ 85 ਫ਼ੀਸਦੀ ਵਾਧਾ ਹੋਇਆ ਹੈ। ਪੀਲ ਪੁਲਿਸ ਕੋਲ 5 ਸਾਲਾਂ ਵਿਚ ਘਰੇਲੂ ਹਿੰਸਾ ਦੀਆਂ ਕਾਲਾਂ ਵਿਚ 74 ਫ਼ੀਸਦੀ ਵਾਧਾ ਹੋਇਆ ਹੈ।
ਸੰਕਟ ਹੌਟਲਾਈਨਾਂ ਘਰੇਲੂ ਹਿੰਸਾ ਦੇ ਪੀੜਤਾਂ ਲਈ ਜੀਵਨ ਰੇਖਾ ਦਾ ਕੰਮ ਕਰਦੀਆਂ ਹਨ, ਅਤੇ ਫ਼ੈਡਰਲ ਸਰਕਾਰ ਹਰ ਸੂਬੇ ਅਤੇ ਪ੍ਰਦੇਸ਼ ਨਾਲ ਦੁਵੱਲੇ ਸਮਝੌਤਿਆਂ ‘ਤੇ ਦਸਤਖ਼ਤ ਕਰੇਗੀ ਤਾਂ ਜੋ ਇਸ ਮਹੱਤਵਪੂਰਨ ਫ਼ੈਡਰਲ ਫ਼ੰਡਿੰਗ ਨੂੰ ਜਲਦੀ ਤੋਂ ਜਲਦੀ ਸੇਵਾ ਪ੍ਰਦਾਤਾਵਾਂ ਨੂੰ ਸੌਂਪਿਆ ਜਾ ਸਕੇ। ਇਹ ਇਤਿਹਾਸਕ ਨਿਵੇਸ਼ ਜਿੱਥੇ ਬ੍ਰੈਂਪਟਨ ਵਿਚ ਫ਼ਰਕ ਲਿਆਵੇਗਾ, ਉੱਥੇ ਹੀ ਇਹ ਪੀੜਤਾਂ ਦੀ ਮਦਦ ਕਰਨ ਅਤੇ ਕੈਨੇਡਾ ਨੂੰ ਹਰੇਕ ਲਈ ਇੱਕ ਸੁਰੱਖਿਅਤ ਮੁਲਕ ਬਣਾਉਣ ਵੱਲ ਇੱਕ ਹੋਰ ਕਦਮ ਹੈ।
Home / ਕੈਨੇਡਾ / ਸੋਨੀਆ ਸਿੱਧੂ ਵੱਲੋਂ ਕੈਨੇਡਾ ਵਿਚ ਘਰੇਲੂ ਹਿੰਸਾ ਨਾਲ ਨਜਿੱਠਣ ਬਾਬਤ ਸੰਕਟ ਹੌਟਲਾਈਨਾਂ ਲਈ ਐਲਾਨੀ ਫੰਡਿੰਗ ਦਾ ਸਵਾਗਤ
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …