Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ 24 ਮਾਰਚ ਦੇ ਕਵਿੱਜ ਮੁਕਾਬਲਿਆਂ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ

ਤਰਕਸ਼ੀਲ ਸੁਸਾਇਟੀ ਵਲੋਂ 24 ਮਾਰਚ ਦੇ ਕਵਿੱਜ ਮੁਕਾਬਲਿਆਂ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ

ਜੇਤੂ ਬੱਚਿਆਂ ਲਈ 200,175 ਅਤੇ 150 ਡਾਲਰ ਨਕਦ ਇਨਾਮ
ਬਰੈਂਪਟਨ/ਹਰਜੀਤ ਬੇਦੀ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਜਾਗਰੂਕਤਾ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਲੋਕਾਂ ਨੂੰ ਵਿਗਿਆਨਕ ਸੋਚ ਅਪਣਾ ਕੇ ਵਹਿਮਾਂ ਭਰਮਾਂ ਤੋਂ ਛੁਟਕਾਰਾ, ਪਖੰਡੀ ਅਤੇ ਠੱਗ ਬਾਬਿਆਂ ਤੋਂ ਬਚਾਓ, ਸਿਹਤ ਸਬੰਧੀ ਚੇਤਨਾ, ਆਪਣੇ ਲੋਕ ਪੱਖੀ ਵਿਰਸੇ ਨਾਲ ਜੁੜ ਕੇ ਵਧੀਆ ਜੀਵਨ ਲਈ ਉਪਰਾਲੇ ਕਰਨ ਸਬੰਧੀ ਚੇਤਨ ਕਰਨਾ ਮੁੱਖ ਹਨ। ਇਸੇ ਲੜੀ ਵਿੱਚ ਨਵੀਂ ਪੀੜ੍ਹੀ ਨੂੰ ਵਿਗਿਆਨਕ ਸੋਚ ਅਪਣਾਉਣ ਤੇ ਸਾਡੇ ਲੋਕ ਪੱਖੀ ਵਿਰਸੇ ਨਾਲ ਜੋੜਣ ਹਿੱਤ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਬੱਚਿਆਂ ਦੇ ਇੰਗਲਿਸ਼ ਭਾਸ਼ਾ ਵਿੱਚ ਲਿਖਤੀ ਕੁਇੱਜ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਪ੍ਰੋਗਰਾਮ ਵਿੱਚ 6 ਸਾਲ ਤੋਂ ਗਰੇਡ 12 ਤੱਕ ਦੇ ਵਿਦਿਆਰਥੀਆਂ ਦੇ ਵੱਖ ਵੱਖ ਉਮਰ ਗਰੁੱਪਾਂ ਦੇ ਇਹ ਮੁਕਾਬਲੇ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ 21, ਕਵੈਂਟਰੀ ਰੋਡ (ਏਅਰਪੋਰਟ ਰੋਡ ਅਤੇ ਕੂਈਨ ਸਟਰੀਟ ਇੰਟਰਸੈਕਸ਼ਨ ਨਜ਼ਦੀਕ) ਬਰੈਂਪਟਨ ਵਿਖੇ 24 ਮਾਰਚ ਦਿਨ ਐਤਵਾਰ 11:00 ਵਜੇ ਕਰਵਾਏ ਜਾਣਗੇ। ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਮੁਕਾਬਲਿਆਂ ਲਈ ਵਿਸ਼ਾ ਹੋਵੇਗਾ ”ਵਿਗਿਆਨੀਆਂ ਦੇ ਜੀਵਨ ਅਤੇ ਉਹਨਾਂ ਦੀਆਂ ਕਾਢਾਂ ਅਤੇ ਖੋਜਾਂ” ਜਿਹਨਾਂ ਵਿੱਚ ਥਾਮਸ ਅਲਵਾ ਐਡੀਸਨ, ਸਟੀਫਨ ਹਾਕਿੰਗ ਅਤੇ ਚਾਰਲਸ ਡਾਰਵਿਨ ਵਗੈਰਾ ਸ਼ਾਮਲ ਹਨ। ਇਸ ਦੇ ਨਾਲ ਹੀ ਕੈਨੇਡੀਅਨ ਜੰਮਪਲ ਪੀੜ੍ਹੀ ਨੂੰ ਆਪਣੇ ਲੋਕ-ਪੱਖੀ ਵਿਰਸੇ ਨਾਲ ਜੋੜਣ ਲਈ ਦੂਸਰਾ ਵਿਸ਼ਾ ਸ਼ਹੀਦੇ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਗਦਰ ਪਾਰਟੀ, ਲਾਲਾ ਹਰਦਿਆਲ, ਜਲ੍ਹਿਆਂਵਾਲਾ ਬਾਗ ਕਾਂਡ ਅਤੇ ਨੈਲਸਨ ਮੰਡੇਲਾ ਬਾਰੇ ਹੋਵੇਗਾ। ਸੁਸਾਇਟੀ ਵਲੋਂ ਮਾਪਿਆਂ ਨੂੰ ਪੁਰਜੋਰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਣਾ ਦੇਣ। ਇਨ੍ਹਾਂ ਪ੍ਰੋਗਰਾਮਾਂ ਲਈ ਰਜਿਸਟਰੇਸ਼ਨ ਅਤੇ ਤਿਆਰੀ ਕਰਨ ਵਾਸਤੇ ਲੋੜੀਂਦਾ ਲਈ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਕ੍ਰਮਵਾਰ 200, 175 ਅਤੇ 150 ਡਾਲਰ ਦੇ ਨਕਦ ਇਨਾਮ ਦਿੱਤੇ ਜਾਣਗੇ। ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਲਈ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਸ ਪ੍ਰੋਗਰਾਮ ਸਬੰਧੀ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਪ੍ਰੋਗਰਾਮ ਸਬੰਧੀ ਜਾਂ ਸੁਸਾਇਟੀ ਬਾਰੇ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਨਛੱਤਰ ਬਦੇਸ਼ਾ 647-267-3397 ਜਾਂ ਡਾ: ਬਲਜਿੰਦਰ ਸੇਖੌਂ ਨਾਲ 905-781-1197 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …