Breaking News
Home / ਕੈਨੇਡਾ / ਕੈਨੇਡਾ ‘ਚ ਪੰਜਾਬ ਦਿਵਸ ਨੂੰ ਸਮਰਪਿਤ ਸਭਿਆਚਾਰਕ ਮੇਲਾ ਕਰਵਾਇਆ

ਕੈਨੇਡਾ ‘ਚ ਪੰਜਾਬ ਦਿਵਸ ਨੂੰ ਸਮਰਪਿਤ ਸਭਿਆਚਾਰਕ ਮੇਲਾ ਕਰਵਾਇਆ

ਟੋਰਾਂਟੋ/ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ
ਆਰ ਕੇ ਇੰਟਰਟੇਨਮੈਂਟ ਦੇ ਜਸਵਿੰਦਰ ਸਿੰਘ ਖੋਸਾ ਅਤੇ ਪੰਜਾਬ ਡੇਅ ਮੇਲੇ ਦੀ ਟੀਮ ਵੱਲੋਂ ‘ਪੰਜਾਬ ਦਿਵਸ’ ਟੋਰਾਂਟੋਂ ਵਿਖੇ ਵੈਸਟਵੁੱਡ ਮਾਲ ਦੀ ਖੁੱਲ੍ਹੀ ਪਾਰਕਿੰਗ ਵਿੱਚ ਮਨਾਇਆ ਗਿਆ ਲੋਕਾਂ ਲਈ ਬਿਲਕੁਲ ਮੁਫਤ ਰੱਖੇ ਗਏ ਇਸ ਮੇਲੇ ਵਿੱਚ ਲੋਕਾਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ ਇੱਥੋਂ ਤੱਕ ਕੇ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਇੱਥੋਂ ਨੇੜੇ ਪੈਂਦੇ ਅਮਰੀਕਾ ਵਾਲੇ ਪਾਸਿਓਂ ਵੀ ਪੰਜਾਬੀ ਕਾਫੀ ਗਿਣਤੀ ਵਿੱਚ ਇਹ ਮੇਲਾ ਵੇਖਣ ਲਈ ਪਹੁੰਚੇ ਹੋਏ ਸਨ।
ਪੰਜਾਬ ਦਿਵਸ ਨੂੰ ਸਮਰਪਿਤ ਇਸ ਮੇਲੇ ਵਿੱਚ ਸ਼ੁਰੂਆਤ ਦੌਰਾਨ ਸ਼ਾਂਤੀ ਦਾ ਪ੍ਰਤੀਕ ਕੁਝ ਕਬੂਤਰ ਉਡਾ ਕੇ ਹੋਈ ਉਪਰੰਤ ਕਬੂਤਰਾਂ ਦੀਆਂ ਬਾਜ਼ੀਆਂ, ਕੁੱਤਿਆਂ ਦੀਆਂ ਦੌੜਾਂ ਅਤੇ ਤੀਆਂ ਦੇ ਮੇਲੇ ਦਾ ਮਹੌਲ ਸਿਰਜ ਕੇ ਇਸ ਮੇਲੇ ਨੂੰ ਹੋਰ ਵੀ ਰੌਚਿਕ ਬਣਾਇਆ ਗਿਆ।
ਮੇਲੇ ਦੌਰਾਨ ਲੱਗੀਆਂ ਸਟਾਲਾਂ ‘ਤੇ ਲੋਕ ਖਰੀਦ-ਦਾਰੀ ਵੀ ਕਰਦੇ ਨਜ਼ਰ ਆਏ ਇਸ ਮੇਲੇ ਦੌਰਾਨ ਜਿੱਥੈ ਸ਼ੌਕੀਨ ਪੰਜਾਬੀਆਂ ਵੱਲੋਂ ਆਪਣੀਆਂ ਕਾਰਾਂ, ਜੀਪਾਂ ਅਤੇ ਟਰੱਕਾਂ ਨੂੰ ਸ਼ਿੰਗਾਰ ਕੇ ਖੜ੍ਹਾ ਕੀਤਾ ਹੋਇਆ ਸੀ ਉੱਥੇ ਹੀ ਮੁਟਿਆਰਾਂ ਰੰਗ-ਬਿਰੰਗੇ ਸੂਟਾਂ ਵਿੱਚ ਅਤੇ ਕੁਝ ਗੱਭਰੂ ਕੁੜਤੇ ਪਜਾਮਿਆਂ ਅਤੇ ਕੁੜਤੇ ਚਾਦਰੇ ਅਤੇ ਪੈਰਾਂ ਵਿੱਚ ਤਿੰਲੇ ਵਾਲੀਆਂ ਜੁੱਤੀਆਂ ਪਾਈ ਤੁਰਦੇ-ਫਿਰਦੇ ਮੇਲਾ ਵੇਖਦੇ ਵੀ ਨਜ਼ਰ ਆਏ ਅਤੇ ਨਾਲ ਦੀ ਨਾਲ ਵੀ ਪੰਜਾਬੀ ਗਾਇਕੀ ਦਾ ਪ੍ਰਵਾਹ ਵੀ ਸ਼ਰੂ ਹੋ ਗਿਆ ਜੋ ਕਿ ਬਾਅਦ ਦੁਪਿਹਰ ਤੋਂ ਸ਼ੁਰੂ ਹੋ ਕਿ ਦੇਰ ਰਾਤ ਤੱਕ ਚਲਦਾ ਰਿਹਾ। ਮੇਲੇ ਦੌਰਾਨ ਜਿੱਥੇ ਵੱਖ-ਵੱਖ ਗਾਇਕਾਂ ਨੇ ਆਪੋ-ਆਪਣੇ ਗੀਤਾਂ ਦੀ ਚੰਗੀ ਛਹਿਬਰ ਲਾਈ ਉੱਥੇ ਹੀ ਪੰਜਾਬੀ ਦੇ ਸਿਰਮੌਰ ਗਾਇਕ ਸੁਰਿੰਦਰ ਸ਼ਿੰਦਾ ਨੂੰ ਸੁਣਨ ਲਈ ਲੋਕ ਦੇਰ ਸ਼ਾਮ, ਹਨੇਰਾ ਪਏ ਤੱਕ ਸੁਣਨ ਦੀ ਉਡੀਕ ਕਰਦੇ ਰਹੇ ਜਿਸਨੇ ਨਾਂ ਸਿਰਫ ਲੋਕਾਂ ਦੀ ਫਰਮਾਇਸ਼ਾਂ ਹੀ ਪੂਰੀਆਂ ਕੀਤੀਆਂ ਸਗੋਂ ਕੁਝ ਨਵੇਂ ਪੁਰਾਣੇ ਕਈ ਗੀਤ ਗਾ ਕੇ ਮੇਲਾ ਆਪਣੇ ਨਾ ਕਰ ਲਿਆ ਜਿੱਥੇ ਲੋਕ ਉਸ ਨਾਲ ਫੋਟੋਆਂ ਖਿਚਵਾਣ ਲਈ ਤਰਲੋ-ਮੱਛੀ ਹੁੰਦੇ ਵੇਖੇ ਗਏ ਜਦੋਂ ਕਿ ਨੌਜਵਾਨ ਗਾਇਕਾ ਗ਼ਰਲੇਜ਼ ਅਖ਼ਤਰ/ਕੁਲਵਿੰਦਰ ਕੈਲੀ, ਮਿੰਟੂ ਧੂਰੀ/ਦਲਜੀਤ ਕੌਰ ਦੀਆਂ ਜੋੜੀਆਂ ਨੇ ਵੀ ਚੰਗਾ ਰੰਗ ਜਮਾਇਆ ਮਿੰਟੂ ਧੂਰੀ ਦਾ ਗੀਤ ‘ਕੋਠੇ ਤੇ ਸਪੀਕਰ ਲਾਈ ਰੱਖਣਾ’ ਦੀ ਕਈ ਵਾਰ ਫਰਮਾਇਸ਼ ਆਈ।
ਇਸ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਭੁਪਿੰਦਰ ਤੂਰ, ਅਮਨਦੀਪ ਪੰਨੂੰ, ਸਤਿੰਦਰਪਾਲ ਸਿੱਧਵਾਂ ਅਤੇ ਦਵਿੰਦਰ ਬੈਂਸ ਨੇ ਨਿਭਾਈ ਅਤੇ ਸੰਗੀਤਕਾਰ ਅਤੇ ਗਾਇਕ ਹੈਰੀ ਸੰਧੂ,ਔਜਲਾ ਬ੍ਰਦਰਜ਼, ਸਤਵਿੰਦਰ ਬੁੱਗਾ, ਰਣਜੀਤ ਮਣੀ, ਪ੍ਰੀਤ ਬਰਾੜ, ਵੀ ਚੰਗੇ ਨਿਭੇ।
ਸਮਾਗਮ ਦੌਰਾਨ ਜਸਪਾਲ ਮਾਨ/ਰਪਿੰਦਰ ਰਿੰਪੀ, ਕੇ ਐਸ ਮੱਖਣ, ਬਲਿਹਾਰ ਬੱਲੀ, ਹੀਰਾ ਧਾਰੀਵਾਲ, ਨਵੀ ਸਿੱਧੂ, ਮੰਗੀ ਮਾਹਲ, ਐਲੀ ਮਾਂਗਟ, ਗੀਤਾ ਬੈਂਸ, ਹਰਲਵ ਚੀਮਾ, ਪਰਵਿੰਦਰ ਬਰਾੜ, ਦਲੀਸ਼ਾ, ਬਲਰਾਜ ਢਿੱਲੋਂ, ਬੈਨੀ ਏ ਆਦਿ ਗਾਇਕਾਂ ਨੇ ਵੀ ਆਪੋ ਆਪਣੀ ਗਾਇਕੀ ਪੇਸ਼ ਕੀਤੀ ਇਸ ਮੌਕੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਵਿਧਾਇਕਾ ਹਰਿੰਦਰ ਕੌਰ ਮੱਲ੍ਹੀ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਸਮੇਤ ਹੋਰ ਵੀ ਕਈ ਸਿਆਸੀ ਆਗੂ ਪਹੁੰਚੇ ਹੋਏ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …