10.2 C
Toronto
Thursday, May 21, 2026
spot_img
HomeਕੈਨੇਡਾFrontਪਾਸਪੋਰਟ ਹਾਸਲ ਕਰਨ ਲਈ ਲੰਮੀਂ ਉਡੀਕ ਨੂੰ ਘਟਾਉਣ ਵੱਲ ਵਧੇਰੇ ਧਿਆਨ ਦੇ...

ਪਾਸਪੋਰਟ ਹਾਸਲ ਕਰਨ ਲਈ ਲੰਮੀਂ ਉਡੀਕ ਨੂੰ ਘਟਾਉਣ ਵੱਲ ਵਧੇਰੇ ਧਿਆਨ ਦੇ ਰਹੀ ਹੈ ਸਰਕਾਰ

ਪਾਸਪੋਰਟ ਆਫਿਸਿਜ਼ ਨੂੰ ਅਜੇ ਵੀ ਅਰਜ਼ੀਆਂ ਦੀ ਵੱਡੀ ਗਿਣਤੀ ਨਾਲ ਨਜਿੱਠਣਾ ਪੈ ਰਿਹਾ ਹੈ। ਸਬੰਧਤ ਮੰਤਰੀ ਦਾ ਕਹਿਣਾ ਹੈ ਕਿ ਐਨੇ ਲੰਮੇਂ ਉਡੀਕ ਸਮੇਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਕਰੀਨਾ ਗੋਲਡ ਦਾ ਕਹਿਣਾ ਹੈ ਕਿ ਇਨ੍ਹਾਂ ਉਡੀਕ ਸਮਿਆਂ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ ਪਰ ਉਹ ਅਜੇ ਇਹ ਨਹੀਂ ਆਖ ਸਕਦੇ ਕਿ ਹਾਲਾਤ ਕਦੋਂ ਆਮ ਵਰਗੇ ਹੋਣਗੇ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 72 ਫੀ ਸਦੀ ਕੈਨੇਡੀਅਨ ਭਾਵੇਂ ਕਿਸੇ ਵੀ ਰੂਪ ਵਿੱਚ ਪਾਸਪੋਰਟ ਅਪਲਾਈ ਕਰਦੇ ਹਨ ਉਨ੍ਹਾਂ ਨੂੰ 40 ਕੰਮ ਵਾਲੇ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਦਾ ਪਾਸਪੋਰਟ ਮਿਲ ਜਾਵੇਗਾ ਜਦਕਿ 96 ਫੀ ਸਦੀ ਲੋਕਾਂ, ਜਿਨ੍ਹਾਂ ਨੇ ਨਿਜੀ ਤੌਰ ਉੱਤੇ ਆਪਣੀ ਅਰਜ਼ੀ ਜਮ੍ਹਾਂ ਕਰਵਾਈ ਹੋਵੇਗੀ, ਨੂੰ 10 ਕੰਮ ਵਾਲੇ ਦਿਨਾਂ ਵਿੱਚ ਪਾਸਪੋਰਟ ਮਿਲ ਜਾਵੇਗਾ।

ਸਰਕਾਰ ਆਪਣੀ ਵੈੱਬਸਾਈਟ ਪਾਸਪੋਰਟ ਆਫਿਸ ਵਿੱਚ ਕੀਤੀ ਗਈ ਵਿਜਿ਼ਟ ਦੇ ਅੰਦਾਜ਼ਨ ਉਡੀਕ ਦੇ ਸਮੇਂ ਨੂੰ ਵੀ ਅਪਡੇਟ ਕਰੇਗੀ ਤਾਂ ਕਿ ਲੋਕ ਉਸ ਹਿਸਾਬ ਨਾਲ ਪਲੈਨ ਕਰ ਸਕਣ। ਗੋਲਡ ਨੇ ਆਖਿਆ ਕਿ ਉਨ੍ਹਾਂ ਦਾ ਵਿਭਾਗ ਹੋਰ ਤਬਦੀਲੀਆਂ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ। ਇਸ ਵਿੱਚ ਅਰਜ਼ੀਆਂ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਹੋਵੇਗੀ।

ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਡਿਪਾਰਟਮੈਂਟ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਕੈਨੇਡਾ ਨਾਲ ਰਲ ਕੇ ਵੀ ਕੰਮ ਕਰ ਰਿਹਾ ਹੈ ਤਾਂ ਕਿ ਵਿਚਲਾ ਰਾਹ ਕੱਢਿਆ ਜਾ ਸਕੇ ਜਿਸ ਨਾਲ ਲੋਕਾਂ ਨੂੰ ਸਿਟੀਜ਼ਨਸਿ਼ਪ ਦੇਣ ਸਮੇਂ ਹੀ ਪਾਸਪੋਰਟ ਵੀ ਦੇ ਦਿੱਤੇ ਜਾਇਆ ਕਰਨ ਤਾਂ ਕਿ ਉਨ੍ਹਾਂ ਨੂੰ ਇਸ ਲਈ ਵੱਖਰੀ ਅਰਜ਼ੀ ਨਾ ਦੇਣੀ ਪਵੇ।

RELATED ARTICLES
POPULAR POSTS