10.3 C
Toronto
Thursday, October 15, 2026
spot_img
HomeਕੈਨੇਡਾFrontਜੋਤੀਰਾਦਿੱਤਿਆ ਸਿੰਧੀਆ ਦੀ ਮਾਤਾ ਰਾਜਮਾਤਾ ਮਾਧਵੀ ਰਾਜੇ ਦਾ ਦਿਹਾਂਤ

ਜੋਤੀਰਾਦਿੱਤਿਆ ਸਿੰਧੀਆ ਦੀ ਮਾਤਾ ਰਾਜਮਾਤਾ ਮਾਧਵੀ ਰਾਜੇ ਦਾ ਦਿਹਾਂਤ

ਜੋਤੀਰਾਦਿੱਤਿਆ ਸਿੰਧੀਆ ਦੀ ਮਾਤਾ ਰਾਜਮਾਤਾ ਮਾਧਵੀ ਰਾਜੇ ਦਾ ਦਿਹਾਂਤ
ਨੇਪਾਲ ਦੇ ਰਾਜਘਰਾਣੇ ਨਾਲ ਮਾਧਵੀ ਰਾਜੇ ਦਾ ਸੀ ਰਿਸ਼ਤਾ
ਨਵੀਂ ਦਿੱਲੀ/ਬਿਊਰ ਨਿਊਜ਼
ਭਾਰਤ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮਾਤਾ ਰਾਜਮਾਤਾ ਮਾਧਵੀ ਰਾਜੇ ਸਿੰਧੀਆ ਦਾ ਅੱਜ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਮਾਧਵੀ ਰਾਜੇ ਦੀ ਉਮਰ 70 ਸਾਲ ਸੀ ਅਤੇ ਉਹ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਦਾ ਦਿੱਲੀ ਦੇ ਏਮਜ਼ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਸਸਕਾਰ ਭਲਕੇ ਵੀਰਵਾਰ ਨੂੰ ਗਵਾਲੀਅਰ ਵਿਚ ਕੀਤਾ ਜਾਵੇਗਾ। ਰਾਜਮਾਤਾ ਮਾਧਵੀ ਰਾਜੇ ਮੂਲ ਰੂਪ ਵਿਚ ਨੇਪਾਲ ਦੀ ਰਹਿਣ ਵਾਲੀ ਸੀ ਅਤੇ ਉਹ ਨੇਪਾਲ ਦੇ ਰਾਜਘਰਾਣੇ ਨਾਲ ਸਬੰਧ ਰੱਖਦੀ ਸੀ। ਉਨ੍ਹਾਂ ਦੇ ਦਾਦਾ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ 1966 ਵਿਚ ਰਾਜਮਾਤਾ ਮਾਧਵੀ ਰਾਜੇ ਦਾ ਵਿਆਹ ਮਾਧਵ ਰਾਓ ਸਿੰਧੀਆ ਨਾਲ ਹੋਇਆ ਸੀ।
RELATED ARTICLES
POPULAR POSTS