13.8 C
Toronto
Wednesday, September 30, 2026
spot_img
HomeਕੈਨੇਡਾFrontਤੇਲੰਗਾਨਾ ਦੇ ਮੁੱਖ ਮੰਤਰੀ ਰੈਡੀ ਨੇ ਭਾਜਪਾ ਨੂੰ ਦੱਸਿਆ ਅਮੀਰਾਂ ਦੀ ਪਾਰਟੀ

ਤੇਲੰਗਾਨਾ ਦੇ ਮੁੱਖ ਮੰਤਰੀ ਰੈਡੀ ਨੇ ਭਾਜਪਾ ਨੂੰ ਦੱਸਿਆ ਅਮੀਰਾਂ ਦੀ ਪਾਰਟੀ

ਤੇਲੰਗਾਨਾ ਦੇ ਮੁੱਖ ਮੰਤਰੀ ਰੈਡੀ ਨੇ ਭਾਜਪਾ ਨੂੰ ਦੱਸਿਆ ਅਮੀਰਾਂ ਦੀ ਪਾਰਟੀ
ਕਿਹਾ : ਰਾਮ ਅਮੀਰਾਂ ਦੇ ਅਤੇ ਸ਼ਿਵ ਗਰੀਬਾਂ ਦੇ ਭਗਵਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਕਿਹਾ ਹੈ ਕਿ ਰਾਮ ਅਮੀਰਾਂ ਦੇ ਅਤੇ ਸ਼ਿਵ ਗਰੀਬਾਂ ਦੇ ਭਗਵਾਨ ਹਨ। ਸੀਐਮ ਰੈਡੀ ਨੇ ਭਾਰਤੀ ਜਨਤਾ ਪਾਰਟੀ ਨੂੰ ਅਮੀਰਾਂ ਦੀ ਪਾਰਟੀ ਦੱਸਿਆ। ਉਹਨਾਂ ਕਿਹਾ ਕਿ ਭਾਜਪਾ ਨੇ ਭਗਵਾਨ ਰਾਮ ਨੂੰ ਆਪਣੀ ਸਿਆਸੀ ਕਹਾਣੀ ਨਾਲ ਜੋੜ ਲਿਆ ਹੈ। ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਰੈਡੀ ਕੋਲੋਂ ਸਵਾਲ ਪੁੱਛਿਆ ਗਿਆ ਕਿ ਕਾਂਗਰਸ ਦੱਖਣੀ ਭਾਰਤ ਵਿਚ ਮਜ਼ਬੂਤ ਹੈ, ਪਰ ਉਤਰ, ਪੂਰਬ ਅਤੇ ਪੱਛਮੀ ਭਾਰਤ ਵਿਚ ਉਸਦਾ ਪ੍ਰਦਰਸ਼ਨ ਓਨਾ ਚੰਗਾ ਕਿਉਂ ਨਹੀਂ ਰਿਹਾ। ਇਸ ਸਵਾਲ ਦਾ ਜਵਾਬ ਦਿੰਦਿਆਂ ਸੀਐਮ ਰੈਡੀ ਨੇ ਇਸਦਾ ਕਾਰਨ ਧਾਰਮਿਕ ਅਤੇ ਸੰਸਕ੍ਰਿਤਕ ਜੁੜਾਵ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦ੍ਰਾਵਿੜ ਹਾਂ, ਜਦੋਂ ਕਿ ਉਤਰ ਭਾਰਤ ਦੇ ਲੋਕ ਆਰੀਆ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ਿਵ ਦੇ ਭਗਤ ਹਾਂ ਅਤੇ ਆਰੀਆ, ਭਗਵਾਨ ਰਾਮ ਦੇ ਭਗਤ ਹਨ। ਉਧਰ ਦੂਜੇ ਪਾਸੇ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਸੰਜੇ ਕੁਮਾਰ ਨੇ ਕਿਹਾ ਕਿ ਰੇਵੰਡੀ ਰੈਡੀ ਨੂੰ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਨੂੰ ਉਤਰ ਅਤੇ ਦੱਖਣ ਵਿਚ ਨਹੀਂ ਵੰਡਣਾ ਚਾਹੀਦਾ। ਭਾਜਪਾ ਆਗੂ ਨੇ ਕਿਹਾ ਕਿ ਰੈਡੀ, ਭਗਵਾਨ ਰਾਮ ਅਤੇ ਭਗਵਾਨ ਸ਼ਿਵ ਦੇ ਵਿਚਾਲੇ ਸਿਆਸੀ ਹੱਦਾਂ ਖਿੱਚ ਰਹੇ ਹਨ।

RELATED ARTICLES
POPULAR POSTS