18.1 C
Toronto
Monday, September 28, 2026
spot_img
Homeਭਾਰਤਸਲਮਾਨ ਖਾਨ ਦਾ ਕੋਈ ਦੁਸ਼ਮਣ ਨਹੀਂ

ਸਲਮਾਨ ਖਾਨ ਦਾ ਕੋਈ ਦੁਸ਼ਮਣ ਨਹੀਂ

ਸਲਮਾਨ ਖਾਨ ਦਾ ਕੋਈ ਦੁਸ਼ਮਣ ਨਹੀਂਬਾਦਰਾ ਪੁਲਿਸ ਕੋਲ ਖੁਦ ਹੀ ਕੀਤਾ ਖੁਲਾਸਾ ਅਤੇ ਕਿਹਾ ਮੈਨੂੰ ਕੋਈ ਧਮਕੀ ਭਰੀ ਚਿੱਠੀ ਨਹੀਂ ਮਿਲੀ
ਮੰੁਬਈ/ਬਿਊਰੋ ਨਿਊਜ਼ : ਬੌਲੀਵੁੱਡ ਸਟਾਰ ਸਲਮਾਨ ਖਾਨ ਦਾ ਕੋਈ ਵੀ ਦੁਸ਼ਮਣ ਨਹੀਂ ਅਤੇ ਨਾ ਹੀ ਮੈਨੂੰ ਕੋਈ ਧਮਕੀ ਭਰੀ ਚਿੱਠੀ ਮਿਲੀ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਸਲਮਾਨ ਨੇ ਬਾਦਰਾ ਪੁਲਿਸ ਕੋਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਅਤੇ ਨਾ ਹੀ ਮੈਨੂੰ ਕਿਸੇ ਨੇ ਕੋਈ ਧਮਕੀ ਦਿੱਤੀ ਹੈ। ਬਾਦਰਾ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਸਲਮਾਨ ਖਾਨ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ਰਵਾਨਾ ਹੋ ਗਏ। ਧਿਆਨ ਰਹੇ ਲੰਘੇ ਦਿਨੀਂ ਸਲਮਾਨ ਖਾਨ ਅਤੇ ਉਨ੍ਹਾਂ ਪਿਤਾ ਸਲੀਮ ਨੂੰ ਧਮਕੀ ਭਰੀ ਚਿੱਠੀ ਰਾਹੀਂ ਜਾਨੋਂ ਮਾਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਮੰੁਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਸੀ ਅਤੇ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਸੀ। ਇਸ ਮਾਮਲੇ ਨੂੰ ਲੈ ਕੇ ਅੱਜ ਸਲਮਾਨ ਖਾਨ ਨੇ ਆਪਣਾ ਬਿਆਨ ਮੁੰਬਈ ਪੁਲਿਸ ਕੋਲ ਦਰਜ ਕਰਵਾਇਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਮੇਰੀ ਜਾਨ ਨੂੰ ਕੋਈ ਖਤਰਾ ਨਹੀਂ ਅਤੇ ਨਾ ਹੀ ਮੇਰਾ ਕੋਈ ਦੁਸ਼ਮਣ ਹੈ।

RELATED ARTICLES
POPULAR POSTS