Breaking News
Home / ਭਾਰਤ / ਗੁੜਗਾਵਾਂ ‘ਚ ਡਾਕਟਰ ਪਤੀ ਨੇ ਪਤਨੀ ਅਤੇ ਦੋ ਬੱਚਿਆਂ ਦਾ ਕੀਤਾ ਕਤਲ

ਗੁੜਗਾਵਾਂ ‘ਚ ਡਾਕਟਰ ਪਤੀ ਨੇ ਪਤਨੀ ਅਤੇ ਦੋ ਬੱਚਿਆਂ ਦਾ ਕੀਤਾ ਕਤਲ

ਬਾਅਦ ਵਿਚ ਫਾਹਾ ਲੈ ਕੇ ਆਪ ਵੀ ਕੀਤੀ ਆਤਮ ਹੱਤਿਆ
ਗੁੜਗਾਵਾਂ/ਬਿਊਰੋ ਨਿਊਜ਼
ਗੁੜਗਾਵਾਂ ਦੇ ਪੌਸ਼ ਇਲਾਕੇ ਵਿਚ ਇਕ ਡਾਕਟਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਅੱਜ ਇਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਰਿਹਾਇਸ਼ ਤੋਂ ਬਰਾਮਦ ਕਰ ਲਈਆਂ ਗਈਆਂ। ਪੁਲਿਸ ਨੂੰ ਇਕ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸ ਵਿਚ ਡਾ. ਪ੍ਰਕਾਸ਼ ਸਿੰਘ ਨੇ ਲਿਖਿਆ ਕਿ ਮੈਂ ਆਪਣੇ ਪਰਿਵਾਰ ਨੂੰ ਠੀਕ ਢੰਗ ਨਾਲ ਚਲਾ ਨਹੀਂ ਸਕਿਆ, ਜੋ ਕੁਝ ਵੀ ਹੋਇਆ, ਇਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਜਾਣਕਾਰੀ ਅਨੁਸਾਰ ਇਕ ਫਾਰਮਾ ਕੰਪਨੀ ਵਿਚ ਕੰਮ ਕਰ ਰਿਹਾ ਡਾ. ਪ੍ਰਕਾਸ਼ ਸਿੰਘ ਆਪਣੇ ਪਰਿਵਾਰ ਨਾਲ ਹੀ ਰਹਿੰਦਾ ਸੀ। ਡਾਕਟਰ ਪ੍ਰਕਾਸ ਦੀ ਪਤਨੀ ਇਕ ਸਕੂਲ ਚਲਾਉਂਦੀ ਸੀ ਅਤੇ ਉਸਦੀ 18 ਸਾਲਾ ਬੇਟੀ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ 15 ਸਾਲਾ ਬੇਟਾ ਵੀ ਪੜ੍ਹਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

Check Also

ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਜੇਲ੍ਹ ’ਚੋਂ ਆਇਆ ਬਾਹਰ

ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਹੋਈ ਸੀ ਗਿ੍ਰਫਤਾਰੀ ਮੁੰਬਈ/ਬਿਊਰੋ ਨਿਊਜ਼ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦੇ …