ਸਕੂਲ ਦੇ ਕੰਮਾਂ ਲਈ 892 ਕਰੋੜ ਰੁਪਏ ਦੇ ਕੰਮ ਲਈ 2000 ਕਰੋੜ ਖਰਚੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਆਗੂ ਮਨੋਜ ਤਿਵਾੜੀ ਨੇ ਦਿੱਲੀ ਦੇ ਸਕੂਲਾਂ ਵਿਚ ਨਿਰਮਾਣ ਦੇ ਕੰਮਾਂ ਵਿਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮੁਨੀਸ ਸਿਸੋਦੀਆ ਇਸ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ। ਤਿਵਾੜੀ ਨੇ ਕਿਹਾ ਕਿ ਅਸੀਂ ਇਕ ਘੋਟਾਲੇ ਦਾ ਖੁਲਾਸਾ ਕਰ ਰਹੇ ਹਾਂ, ਜਿਸ ਵਿਚ ਮੁੱਖ ਮੰਤਰੀ ਅਤੇ ਉਪ ਮੰਤਰੀ ਸ਼ਾਮਲ ਹਨ। ਆਰ.ਟੀ.ਆਈ. ਵਿਚ ਸਾਹਮਣੇ ਆਇਆ ਕਿ ਸਕੂਲਾਂ ਦੇ ਕਮਰਿਆਂ ਦੇ ਨਿਰਮਾਣ ਲਈ 2000 ਕਰੋੜ ਰੁਪਏ ਦਿੱਤੇ ਗਏ, ਜਦਕਿ ਇਹ ਕੰਮ 892 ਕਰੋੜ ਰੁਪਏ ਵਿਚ ਹੋ ਸਕਦਾ ਸੀ। ਇਹ ਕੰਮ 34 ਠੇਕੇਦਾਰਾਂ ਨੂੰ ਦਿੱਤਾ ਗਿਆ, ਜਿਨ੍ਹਾਂ ਵਿਚ ਕੇਜਰੀਵਾਲ ਅਤੇ ਸਿਸੋਦੀਆ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ।
ਉਧਰ ਦੂਜੇ ਪਾਸੇ ਮੁਨੀਸ ਸਿਸੋਦੀਆ ਨੇ ਕਿਹਾ ਕਿ ਜੇਕਰ ਦਿੱਲੀ ਵਿਚ 2000 ਕਰੋੜ ਰੁਪਏ ਦਾ ਆਰੋਪੀ ਸ਼ਰ੍ਹੇਆਮ ਘੁੰਮ ਰਿਹਾ ਹੈ, ਤਾਂ ਭਾਜਪਾ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਜਾਂ ਸਿਸੋਦੀਆ ਨੇ ਕੋਈ ਘੋਟਾਲਾ ਕੀਤਾ ਹੈ, ਗ੍ਰਿਫਤਾਰ ਕਰੋ।
Check Also
ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ
ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …