10.6 C
Toronto
Friday, September 25, 2026
spot_img
Homeਭਾਰਤਕਾਂਗਰਸ ਨੇ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ 'ਤੇ ਕਾਰਵਾਈ ਲਈ ਕਿਹਾ

ਕਾਂਗਰਸ ਨੇ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ‘ਤੇ ਕਾਰਵਾਈ ਲਈ ਕਿਹਾ

ਕਾਂਗਰਸ ਨੇ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ‘ਤੇ ਕਾਰਵਾਈ ਲਈ ਕਿਹਾਮੰਤਰੀਆਂ ਦੇ ਟਵੀਟ ਮੈਨੀਪੁਲੇਟਿਡ ਮੀਡੀਆ ਐਲਾਨੇ ਜਾਣ : ਸੁਰਜੇਵਾਲਾ
ਟੂਲਕਿੱਟ ਮਾਮਲਾ
ੲ ਪਾਰਟੀ ਨੇ ਟਵਿੱਟਰ ਨੂੰ ਪੱਤਰ ਭੇਜ ਕੇ ਕਾਰਵਾਈ ਦੀ ਕੀਤੀ ਅਪੀਲ
ੲ ਟਵਿੱਟਰ ਖਿਲਾਫ ਪੁਲਿਸ ਕਾਰਵਾਈ ਦੀ ਕੀਤੀ ਆਲੋਚਨਾ
ਨਵੀਂ ਦਿੱਲੀ : ਕਾਂਗਰਸ ਨੇ ਕਥਿਤ ਫਰਜ਼ੀ ਟੂਲਕਿੱਟ ਵਿਵਾਦ ‘ਚ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ਦੇ ਟਵੀਟ ‘ਤੇ ਵੀ ਕਾਰਵਾਈ ਕਰਨ ਲਈ ਕਿਹਾ ਹੈ। ਪਾਰਟੀ ਨੇ ਟਵਿੱਟਰ ਨੂੰ ਅਧਿਕਾਰਤ ਪੱਤਰ ਭੇਜ ਕੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੇ ਕਥਿਤ ਫ਼ਰਜ਼ੀ ਟੂਲਕਿੱਟ ਨੂੰ ਸਾਂਝਾ ਕਰ ਕੇ ਇਨ੍ਹਾਂ ਕੇਂਦਰੀ ਮੰਤਰੀਆਂ ਦੇ ਟਵੀਟ ਨੂੰ ਮੈਨੀਪੁਲੇਟਿਡ ਮੀਡੀਆ ਦੀ ਸ਼੍ਰੇਣੀ ‘ਚ ਪਾਉਣ ਲਈ ਕਿਹਾ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵਿੱਟਰ ਖ਼ਿਲਾਫ਼ ਪੁਲਿਸ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੋਸ਼ੀ ਭਾਜਪਾ ਆਗੂਆਂ ‘ਤੇ ਕਾਰਵਾਈ ਦੇ ਬਜਾਏ ਫਰਜ਼ੀਵਾੜੇ ਦਾ ਭਾਂਡਾ ਭੰਨਣ ਵਾਲਿਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਥਿਤ ਟੂਲਕਿੱਟ ਵਿਵਾਦ ‘ਚ ਪਾਤਰਾ ਸਮੇਤ ਪੰਜ ਭਾਜਪਾ ਆਗੂਆਂ ਦੇ ਟਵੀਟ ਨੂੰ ਮੈਨੀਪੁਲੇਟਿਡ ਮੀਡੀਆ ਐਲਾਨਣ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਟਵੀਟ ‘ਤੇ ਕਾਰਵਾਈ ਲਈ ਕਾਂਗਰਸ ਨੇ ਮੰਗਲਵਾਰ ਨੂੰ ਟਵਿੱਟਰ ਨੂੰ ਅਧਿਕਾਰਤ ਪੱਤਰ ਭੇਜਿਆ।
ਇਸ ਪੱਤਰ ‘ਚ ਜਿਨ੍ਹਾਂ ਕੇਂਦਰੀ ਮੰਤਰੀਆਂ ਦੇ ਟਵੀਟ ਮੈਨੀਪੁਲੇਟਿਡ ਐਲਾਨਣ ਦੀ ਮੰਗ ਕੀਤੀ ਗਈ ਉਨ੍ਹਾਂ ‘ਚ ਰਵੀਸ਼ੰਕਰ ਪ੍ਰਸਾਦ, ਸਮ੍ਰਿਤੀ ਈਰਾਨੀ, ਗਿਰੀਰਾਜ ਸਿੰਘ, ਪ੍ਰਹਿਲਾਦ ਜੋਸ਼ੀ, ਧਰਮਿੰਦਰ ਪ੍ਰਧਾਨ, ਰਮੇਸ਼ ਪੋਖਰਿਆਲ ਨਿਸ਼ੰਕ, ਹਰਸ਼ਵਰਧਨ, ਥਾਵਰਚੰਦਰ ਗਹਿਲੋਤ, ਮੁਖਤਾਰ ਅੱਬਾਸ ਨਕਵੀ ਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹਨ।

 

 

RELATED ARTICLES
POPULAR POSTS