Breaking News
Home / ਭਾਰਤ / ਸੱਚ ਡਰਦਾ ਨਹੀਂ : ਰਾਹੁਲ ਗਾਂਧੀ

ਸੱਚ ਡਰਦਾ ਨਹੀਂ : ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਥਿਤ ਕੋਵਿਡ ਟੂਲਕਿੱਟ ਦੀ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ‘ਚ ਦਿੱਲੀ ਪੁਲਿਸ ਵੱਲੋਂ ਟਵਿੱਟਰ ਇੰਡੀਆ ਨੂੰ ਨੋਟਿਸ ਭੇਜੇ ਜਾਣ ‘ਤੇ ਕਿਹਾ, ਸੱਚ ਡਰਦਾ ਨਹੀਂ ਹੈ। ਦਿੱਲੀ ਤੇ ਗੁਰੂਗ੍ਰਾਮ ‘ਚ ਟਵਿੱਟਰ ਦੇ ਦਫ਼ਤਰਾਂ ‘ਚ ਪੁਲਿਸ ਟੀਮਾਂ ਦੇ ਜਾਣ ਤੋਂ ਬਾਅਦ, ਕਾਂਗਰਸ ਨੇ ਆਰੋਪ ਲਾਇਆ ਸੀ ਕਿ ਦਿੱਲੀ ਪੁਲਿਸ ਵੱਲੋਂ ਮਾਈਕ੍ਰੋਬਲਾਗਿੰਗ ਸਾਈਟ ਦੇ ਦਫ਼ਤਰਾਂ ‘ਤੇ ਛਾਪੇ ਭਾਜਪਾ ਆਗੂਆਂ ਵੱਲੋਂ ਟੂਲਕਿੱਟ ਦੇ ਫ਼ਰਜ਼ੀਵਾੜੇ ਨੂੰ ਲੁਕਾਉਣ ਦੀ ਨਾਕਾਮ ਕੋਸ਼ਿਸ਼ ਹੈ। ਰਾਹੁਲ ਨੇ ਹੈਸ਼ਟੈਗ ਦੀ ਵਰਤੋਂ ਕਰਦਿਆਂ ਟਵੀਟ ਕੀਤਾ ਕਿ ਸੱਚ ਡਰਦਾ ਨਹੀਂ ਹੈ।

Check Also

ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ

ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …