ਈ.ਡੀ. ਨੇ ਖਤਰਨਾਕ ਅੱਤਵਾਦੀ ਸਲਾਹੂਦੀਨ ਦੀਆਂ ਜੰਮੂ ਕਸ਼ਮੀਰ ‘ਚ 13 ਸੰਪਤੀਆਂ ਕੀਤੀਆਂ ਜਬਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਤਵਾਦੀ ਫੰਡਿੰਗ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਈ.ਡੀ. ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ 7 ਅੱਤਵਾਦੀਆਂ ਨਾਲ ਜੁੜੀਆਂ 13 ਸੰਪਤੀਆਂ ਨੂੰ ਜ਼ਬਤ ਕਰ ਲਿਆ ਹੈ। ਇਹ ਸਾਰੀ ਸੰਪਤੀ ਜੰਮੂ ਕਸ਼ਮੀਰ ਵਿਚ ਹੈ ਅਤੇ ਇਨ੍ਹਾਂ ਵਿਚ ਮੁਹੰਮਦ ਸਫੀ ਸ਼ਾਹ ਦੀ ਸੰਪਤੀ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਪਾਕਿਸਤਾਨ ਦੀ ਪਨਾਹ ਵਿਚ ਪਲਣ ਵਾਲਾ ਸੰਗਠਨ ਹੈ। ਜਿਸਦਾ ਸਰਗਣਾ ਅੱਤਵਾਦੀ ਸਈਅਦ ਸਲਾਹੁਦੀਨ ਹੈ। ਉਹ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ। ਸ਼ਫੀ ਸਾਹ ਵੀ ਇਸ ਅੱਤਵਾਦੀ ਫੰਡਿੰਗ ਦਾ ਮਾਸਟਰ ਮਾਈਂਡ ਹੈ, ਜੋ ਪੈਸਾ ਅੱਤਵਾਦੀਆਂ ਨੂੰ ਪਹੁੰਚਾਉਣ ਵਿਚ ਮੱਦਦ ਕਰਦਾ ਸੀ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …