Breaking News
Home / ਭਾਰਤ / ਮਹਿਲਾ ਨੂੰ ਗਾਲ੍ਹਾਂ ਕੱਢਣ ਦੇ ਦੋਸ਼ ਤਹਿਤ ਦਿੱਲੀ ਵਿਚ ‘ਆਪ’ ਦੇ ਤਿੰਨ ਵਿਧਾਇਕ ਖਿਲਾਫ ਕੇਸ ਦਰਜ

ਮਹਿਲਾ ਨੂੰ ਗਾਲ੍ਹਾਂ ਕੱਢਣ ਦੇ ਦੋਸ਼ ਤਹਿਤ ਦਿੱਲੀ ਵਿਚ ‘ਆਪ’ ਦੇ ਤਿੰਨ ਵਿਧਾਇਕ ਖਿਲਾਫ ਕੇਸ ਦਰਜ

ਅਮਾਨਤਉੱਲਾ ਖਾਨ, ਸੋਮਨਾਥ ਭਾਰਤੀ ਤੇ ਜਰਨੈਲ ਸਿੰਘ ਖ਼ਿਲਾਫ ਹੋਇਆ ਕੇਸ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਖ਼ਿਲਾਫ ਵਿਧਾਨ ਸਭਾ ਵਿਚ ਇੱਕ ਮਹਿਲਾ ਨੂੰ ਗਾਲ੍ਹਾਂ ਕੱਢਣ ਸਬੰਧੀ ਕੇਸ ਦਰਜ ਕੀਤਾ ਹੈ। ਇਸ ਮਹਿਲਾ ਨੇ ਅਮਾਨਤਉੱਲਾ ਖਾਨ, ਸੋਮਨਾਥ ਭਾਰਤੀ ਤੇ ਜਰਨੈਲ ਸਿੰਘ ਖ਼ਿਲਾਫ ਸ਼ਿਕਾਇਤ ਦਿੱਤੀ ਸੀ। ਇਸ ਦੇ ਅਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮਹਿਲਾ ਨੇ ਕਿਹਾ ਹੈ ਕਿ ਉਹ ਸਦਨ ਦੀ ਕਰਵਾਈ ਦੇਖਣ ਜਾ ਰਹੀ ਸੀ ਤੇ ਉਸ ਦਾ ਵਿਜ਼ਟਰ ਪਾਸ ਨਹੀਂ ਬਣਿਆ। ਇਸੇ ਦਰਮਿਆਨ ਉਹ ਬਾਹਰ ਖੜ੍ਹੀ ਸੀ ਤੇ ਆਪ ਦੇ ਵਿਧਾਇਕਾਂ ਨੇ ਗਾਲ੍ਹਾਂ ਕੱਢੀਆਂ ਤੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਇਸ ਨੂੰ ਕੇਂਦਰ ਸਰਕਾਰ ਦੀ ਬਦਲਾਲਊ ਕਾਰਵਾਈ ਕਰਾਰ ਦਿੱਤਾ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ

ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …