8.3 C
Toronto
Thursday, October 30, 2025
spot_img
Homeਭਾਰਤਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਧੋਖਾਧੜੀ ਦੇ ਮਾਮਲੇ ਦਰਜ

ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਧੋਖਾਧੜੀ ਦੇ ਮਾਮਲੇ ਦਰਜ

ਔਲਖ ਤੇ ਉਸਦੇ ਪਿਤਾ ਨੇ ਧੋਖੇ ਨਾਲ ਜ਼ਮੀਨ ਹੜੱਪਣ ਦੀ ਕੀਤੀ ਕੋਸ਼ਿਸ਼
ਸਿਰਸਾ/ਬਿਊਰੋ ਨਿਊਜ਼
ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਧੋਖਾਧੜੀ ਨਾਲ ਜ਼ਮੀਨ ਹੜੱਪਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਪਹਿਲਾ ਮਾਮਲਾ ਫ਼ਤਿਆਬਾਦ ਤੇ ਦੂਜਾ ਮਾਮਲਾ ਸਿਰਸਾ ਵਿੱਚ ਦਰਜ ਕੀਤਾ ਗਿਆ ਹੈ।
ਸਿਰਸਾ ਵਾਸੀ ਨਵੀਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਮਨਕੀਰਤ ਔਲਖ, ਉਸ ਦੇ ਪਿਤਾ ਤੇ ਪੰਜ ਹੋਰ ਵਿਅਕਤੀਆਂ ਨੇ ਜ਼ਮੀਨ ਹੜੱਪਣ ਦੀ ਕੋਸਿਸ਼ ਕੀਤੀ ਹੈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਕੋਲ ਪਿੰਡ ਮੁਸਾਹਿਬ ਵਾਲਾ ਵਿਖੇ ਕਰੀਬ 15 ਏਕੜ ਜ਼ਮੀਨ ਹੈ। ਇਸ ਨੂੰ ਮਨਕੀਰਤ ਔਲਖ, ਉਸ ਦੇ ਪਿਤਾ ਤੇ ਹੋਰਾਂ ਨੇ ਜਾਅਲੀ ਦਸਤਾਵੇਜ਼ਾਂ ਨਾਲ ਹੜੱਪਣ ਦੀ ਕੋਸਿਸ਼ ਕੀਤੀ ਹੈ।

RELATED ARTICLES
POPULAR POSTS