-3.7 C
Toronto
Wednesday, December 3, 2025
spot_img
Homeਭਾਰਤਹਨੂੰਮਾਨਗੜ੍ਹ ’ਚ ਮਿਗ-21 ਜਹਾਜ਼ ਇਕ ਘਰ ’ਤੇ ਡਿੱਗਿਆ

ਹਨੂੰਮਾਨਗੜ੍ਹ ’ਚ ਮਿਗ-21 ਜਹਾਜ਼ ਇਕ ਘਰ ’ਤੇ ਡਿੱਗਿਆ

ਤਿੰਨ ਮਹਿਲਾਵਾਂ ਦੀ ਗਈ ਜਾਨ
ਜੈਪੁਰ/ਬਿਊਰੋ ਨਿਊਜ਼
ਭਾਰਤੀ ਹਵਾਈ ਫ਼ੌਜ ਦਾ ਮਿਗ 21 ਲੜਾਕੂ ਜਹਾਜ਼ ਅੱਜ ਸੋਮਵਾਰ ਸਵੇਰੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ ਅਤੇ ਇਹ ਜਹਾਜ਼ ਇਕ ਘਰ ’ਤੇ ਜਾ ਡਿੱਗਿਆ। ਇਸ ਘਰ ’ਚ ਰਹਿ ਰਹੀਆਂ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵੱਡੀ ਗਿਣਤੀ ’ਚ ਵਿਅਕਤੀ ਘਟਨਾ ਸਥਾਨ ’ਤੇ ਇਕੱਠੇ ਹੋ ਗਏ ਸਨ। ਏਅਰ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਗ-21 ਟ੍ਰੇਨਿੰਗ ਉਡਾਨ ’ਤੇ ਸੀ ਅਤੇ ਸੂਰਤਗੜ੍ਹ ਦੇ ਨੇੜੇ ਕਰੈਸ਼ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਚੱਲਦਿਆਂ ਪਾਇਲਟ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਦੱਸਿਆ ਜਾ ਰਿਹਾ ਹੈ ਲੜਾਕੂ ਜਹਾਜ਼ ਨੇ ਸੂਰਤਗੜ੍ਹ ਏਅਰ ਬੇਸ ਤੋਂ ਉਡਾਨ ਭਰੀ ਸੀ। ਉਡਾਨ ਭਰਨ ਦੇ 15 ਮਿੰਟ ਬਾਅਦ ਹੀ ਤਕਨੀਕੀ ਖਰਾਬੀ ਦੇ ਚੱਲਦਿਆਂ ਪਾਇਲਟ ਨੇ ਜਹਾਜ਼ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਸੀ। ਹਾਦਸੇ ਤੋਂ ਪਹਿਲਾਂ ਦੋਵੇਂ ਪਾਇਲਟਾਂ ਨੇ ਖੁਦ ਨੂੰ ਜਹਾਜ਼ ਤੋਂ ਵੱਖ ਕਰ ਲਿਆ ਸੀ। ਸੂਝਬੂਝ ਦੇ ਚੱਲਦਿਆਂ ਜਹਾਜ਼ ਦੇ ਦੋਵੇਂ ਪਾਇਲਟ ਸੁਰੱਖਿਅਤ ਹਨ, ਪਰ ਜਹਾਜ਼ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਇਕ ਘਰ ’ਤੇ ਡਿੱਗਣ ਕਾਰਨ ਤਿੰਨ ਮਹਿਲਾਵਾਂ ਦੀ ਜਾਨ ਚਲੇ ਗਈ।

 

RELATED ARTICLES
POPULAR POSTS