ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਬਣਿਆ ਵੱਡਾ ਕਾਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੀਆਂ 10 ਸਭ ਤੋਂ ਤਾਕਤਵਰ ਹਸਤੀਆਂ ਵਿਚ ਸ਼ੁਮਾਰ ਕੀਤਾ ਗਿਆ ਹੈ। ਮਸ਼ਹੂਰ ਮੈਗਜ਼ੀਨ ਫੋਰਬਸ ਨੇ ਇਹ ਸੂਚੀ ਜਾਰੀ ਕੀਤੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਾਤ ਦੇ ਕੇ ਪਹਿਲੇ ਸਥਾਨ ‘ਤੇ ਆ ਗਏ ਹਨ। ਫੋਰਬਸ ਦੀ ਦੁਨੀਆ ਦੇ 75 ਸਭ ਤੋਂ ਤਾਕਤਵਰ ਵਿਅਕਤੀਆਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9ਵੇਂ ਸਥਾਨ ‘ਤੇ ਹਨ। ਜਿਨਪਿੰਗ ਨੇ ਪਿਛਲੇ ਲਗਾਤਾਰ ਚਾਰ ਸਾਲਾਂ ਤੱਕ ਇਸ ਸੂਚੀ ਵਿਚ ਸ਼ਿਖਰ ‘ਤੇ ਚੱਲਦੇ ਆ ਰਹੇ ਪੂਤਿਨ ਨੂੰ ਦੂਜੇ ਸਥਾਨ ‘ਤੇ ਲੈ ਆਂਦਾ ਹੈ। ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੀਜੇ ਸਥਾਨ ‘ਤੇ ਹਨ। ਮੋਦੀ ਦਾ ਇਸ ਸੂਚੀ ਵਿਚ 9ਵੇਂ ਸਥਾਨ ‘ਤੇ ਪਹੁੰਚਣਾ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੱਸਿਆ ਗਿਆ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …