22.9 C
Toronto
Thursday, September 17, 2026
spot_img
Homeਭਾਰਤਲਾਹੌਰ ਦੇ ਅਨਾਰਕਲੀ ਬਜ਼ਾਰ ’ਚ ਬੰਬ ਧਮਾਕਾ

ਲਾਹੌਰ ਦੇ ਅਨਾਰਕਲੀ ਬਜ਼ਾਰ ’ਚ ਬੰਬ ਧਮਾਕਾ

ਲਾਹੌਰ ਦੇ ਅਨਾਰਕਲੀ ਬਜ਼ਾਰ ’ਚ ਬੰਬ ਧਮਾਕਾਚਾਰ ਵਿਅਕਤੀਆਂ ਦੀ ਮੌਤ ਤੇ ਕਈ ਜ਼ਖ਼ਮੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਪਾਕਿਸਤਾਨ ਵਿਚ ਅੱਜ ਇਕ ਹੋਰ ਬੰਬ ਧਮਾਕਾ ਹੋ ਗਿਆ। ਅੱਜ ਵੀਰਵਾਰ ਨੂੰ ਲਾਹੌਰ ਦੇ ਇਤਿਹਾਸਕ ਅਤੇ ਮਸ਼ਹੂਰ ਅਨਾਰਕਲੀ ਬਜ਼ਾਰ ਵਿਚ ਇਹ ਬੰਬ ਧਮਾਕਾ ਹੋਇਆ ਹੈ। ਇਸ ਬੰਬ ਧਮਾਕੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ ਦੱਸੀ ਜਾ ਰਹੇ ਹਨ। ਜ਼ਖ਼ਮੀਆਂ ਵਿਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਨਾਰਕਲੀ ਬਜ਼ਾਰ ਵਿਚ ਅਕਸਰ ਹੀ ਕਾਫੀ ਭੀੜ ਲੱਗੀ ਰਹਿੰਦੀ ਹੈ ਅਤੇ ਇੱਥੇ ਪਾਰਕਿੰਗ ਦੀ ਕੋਈ ਵਿਵਸਥਾ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਨਾਰਕਲੀ ਬਜ਼ਾਰ ਵਿਚ ਇਕ ਬਾਈਕ ਖੜ੍ਹੀ ਸੀ, ਜਿਸ ਵਿਚ ਆਈ.ਈ.ਡੀ. ਫਿੱਟ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲਾਹੌਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਸ਼ਹਿਰ ਹੈ। ਇਥੋਂ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਐਂਟੀ ਟੈਰਰ ਡਿਪਾਰਟਮੈਂਟ ਨੂੰ ਜਾਂਚ ਸੌਂਪੀ ਗਈ ਹੈ। ਬੁਜਦਾਰ ਵਲੋਂ ਇਸ ਮਾਮਲੇ ਵਿਚ 24 ਘੰਟਿਆਂ ਦੇ ਅੰਦਰ ਪੁਲਿਸ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

 

RELATED ARTICLES
POPULAR POSTS