ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਉਡੀ
ਕਰਨਾਲ/ਬਿਊਰੋ ਨਿਊਜ਼
ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਅੱਜ ਕਰਨਾਲ ’ਚ ਕਿਸਾਨ ਮਹਾਂ ਪੰਚਾਇਤ ਹੋਈ, ਜਿਸ ਵਿਚ ਵੱਡੀ ਗਿਣਤੀ ਕਿਸਾਨ ਪਹੁੰਚੇ। ਕਿਸਾਨਾਂ ਦਾ ਇਕੱਠ ਦੇਖ ਕੇ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਵੀ ਉਡੀ ਰਹੀ ਅਤੇ ਪਹਿਲਾਂ ਹੀ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ। ਕਿਸਾਨ ਮਹਾਂ ਪੰਚਾਇਤ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਯੋਗਿੰਦਰ ਯਾਦਵ ਸਣੇ ਕਈ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਧਿਆਨ ਰਹੇ ਕਿ ਪ੍ਰਸ਼ਾਸਨ ਨੇ ਕਿਸਾਨਾਂ ਆਗੂਆਂ ਦੇ 11 ਮੈਂਬਰੀ ਵਫਦ ਨੂੰ ਗੱਲਬਾਤ ਲਈ ਵੀ ਸੱਦਿਆ ਸੀ, ਪਰ ਇਹ ਗੱਲਬਾਤ ਸਿਰੇ ਨਾ ਲੱਗੀ ਅਤੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਨੂੰ ਘੇਰਨ ਲਈ ਕੂਚ ਕਰ ਦਿੱਤਾ। ਇਸ ਮੌਕੇ ਯੋਗਿੰਦਰ ਯਾਦਵ ਸਣੇ ਕਈ ਆਗੂਆਂ ਨੂੰ ਪੁਲਿਸ ਨੇ ਗਿ੍ਰਫਤਾਰ ਵੀ ਕਰ ਲਿਆ, ਪਰ ਬਾਅਦ ਵਿਚ ਕਿਸਾਨ ਆਗੂਆਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਆਖਰੀ ਖਬਰਾਂ ਮਿਲਣ ਤੱਕ ਕਰਨਾਲ ’ਚ ਸਥਿਤੀ ਤਣਾਅ ਵਾਲੀ ਬਣੀ ਹੋਈ ਸੀ।