ਕੁੱਟਮਾਰ ਦੇ ਲੱਗੇ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁਲਾ ਖਾਨ ਅਤੇ ਉਸਦੇ ਇਕ ਸਮਰਥਕ ਦੇ ਖਿਲਾਫ ਕੁੱਟਮਾਰ ਦੇ ਮਾਮਲੇ ਵਿਚ ਐਫ ਆਈ ਆਰ ਦਰਜ ਹੋ ਗਈ ਹੈ। ਦਿੱਲੀ ਦੇ ਜਾਮੀਆ ਨਗਰ ਥਾਣੇ ਵਿਚ ਐਮ ਐਲ ਏ ਖਿਲਾਫ ਇਹ ਰਿਪੋਰਟ ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਵਿਧਾਇਕ ਅਤੇ ਉਸਦੇ ਇਕ ਸਮਰਥਕ ਨੇ ਉਸ ਨਾਲ 16-17 ਅਕਤੂਬਰ ਦੀ ਰਾਤ ਨੂੰ ਕੁੱਟਮਾਰ ਕੀਤੀ ਅਤੇ ਜਾਨ ਲੇਵਾ ਹਮਲਾ ਵੀ ਕੀਤਾ। ਧਿਆਨ ਰਹੇ ਕਿ ਜਾਮੀਆ ਨਗਰ ਥਾਣੇ ਵਿਚ ਹੀ ਉਕਤ ਵਿਧਾਇਕ ਖਿਲਾਫ ਪਹਿਲਾਂ ਹੀ ਇਕ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਦਰਜ ਹੈ ਤੇ ਇਹ ਕੁੱਟਮਾਰ ਦਾ ਹੁਣ ਦੂਜਾ ਮਾਮਲਾ ਹੈ।

