Breaking News
Home / ਭਾਰਤ / ਪੱਛਮੀ ਬੰਗਾਲ ‘ਚ ਭਾਜਪਾ ਪ੍ਰਧਾਨ ਨੱਢਾ ਦੇ ਕਾਫਲੇ ‘ਤੇ ਹੋਇਆ ਪਥਰਾਅ

ਪੱਛਮੀ ਬੰਗਾਲ ‘ਚ ਭਾਜਪਾ ਪ੍ਰਧਾਨ ਨੱਢਾ ਦੇ ਕਾਫਲੇ ‘ਤੇ ਹੋਇਆ ਪਥਰਾਅ

ਗ੍ਰਹਿ ਮੰਤਰਾਲੇ ਨੇ ਮਮਤਾ ਬੈਨਰਜੀ ਕੋਲੋਂ ਮੰਗੀ ਰਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੌਰੇ ‘ਤੇ ਗਏ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੇ ਕਾਫਲੇ ‘ਤੇ ਅੱਜ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਪਥਰਾਅ ਕਰ ਦਿੱਤਾ। ਨੱਢਾ ਕੋਲਕਾਤਾ ਤੋਂ ਪਰਗਨਾ ਜ਼ਿਲ੍ਹੇ ਦੇ ਡਾਇਮੰਡ ਹਾਬਰ ਸ਼ਹਿਰ ਜਾ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਨੱਢਾ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੇ ਚੱਲਦਿਆਂ ਸੁਰੱਖਿਆ ਵਿਚ ਹੋਈ ਲਾਪਰਵਾਹੀ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਰਿਪੋਰਟ ਮੰਗੀ ਹੈ। ਇਸ ਦੌਰਾਨ ਭਾਜਪਾ ਦੇ ਮੁੱਖ ਸਕੱਤਰ ਕੈਲਾਸ਼ ਵਿਜੇਵਰਗੀਆ ਦੀ ਗੱਡੀ ‘ਤੇ ਵੀ ਪੱਧਰ ਸੁੱਟੇ ਗਏ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ। ਇਸੇ ਦੌਰਾਨ ਕੈਲਾਸ਼ ਵਿਜੇਵਰਗੀਆ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਵੀ ਜ਼ੋਰਾਂ ‘ਤੇ ਹੈ।

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …