Breaking News
Home / ਭਾਰਤ / 58 ਘੰਟੇ ਬਾਅਦ ਦੇਸ਼ ਪਰਤਿਆ ਅਭਿਨੰਦਨ

58 ਘੰਟੇ ਬਾਅਦ ਦੇਸ਼ ਪਰਤਿਆ ਅਭਿਨੰਦਨ

ਘਰਆਇਆ ਜਾਂਬਾਜ :ਪਾਕਿਸਤਾਨਨੇ ਵਿੰਗਕਮਾਂਡਰਅਭਿਨੰਦਨਵਰਤਮਾਨਦੀ ਰਿਹਾਈ 9 ਘੰਟੇ ਤੱਕਲਟਕਾਈ, ਪਹਿਲਾਂ ਕਿਹਾ ਕਿਦੁਪਹਿਰ 12 ਵਜੇ ਤੱਕਵਾਪਸ ਭੇਜਾਂਗੇ, ਫਿਰ 4 ਵਜੇ ਤੱਕ, ਫਿਰ ਕਿਹਾ ਕਿ 6:30 ਵਜੇ ਸੌਂਪਾਂਗੇ…ਆਖਰਰਾਤ 9:20 ਵਜੇ ਭੇਜਿਆ ਵਾਪਸ
ਭਾਰਤਪਹੁੰਚਦੇ ਹੀ ਮਾਣਨਾਲਬੋਲੇ ਅਭਿਨੰਦਨ-ਚੰਗਾ ਲੱਗਿਆ
54 ਸਾਲ ‘ਚ ਛੇਵੀਂ ਬਾਰ ਰੱਦ ਹੋਈ ਬੀਟਿੰਗ ਰਿਟ੍ਰੀਟ, ਇਸ ਤੋਂ ਪਹਿਲਾਂ 2016 ‘ਚ ਸਰਜੀਕਲ ਸਟ੍ਰਾਇਕ ਵਾਲੇ ਦਿਨ ਰੋਕੀ ਸੀ
ਅੰਮ੍ਰਿਤਸਰ : ਭਾਰਤੀ ਹਵਾਈ ਫੌਜ ਦੇ ਜਾਂਬਾਜ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਸ਼ੁੱਕਰਵਾਰ ਰਾਤ ਲਗਭਗ 58 ਘੰਟੇ ਬਾਅਦ ਪਾਕਿਸਤਾਨ ਦੀ ਗ੍ਰਿਫਤ ਤੋਂ ਅਜ਼ਾਦ ਹੋ ਕੇ ਭਾਰਤ ਪਹੁੰਚ ਗਏ। ਪਾਕਿਸਤਾਨ ਨੇ ਵਾਹਘਾ-ਅਟਾਰੀ ਬਾਰਡਰ ਰਾਹੀਂ ਰਾਤ 9:20 ਵਜੇ ਉਨ੍ਹਾਂ ਨੂੰ ਭਾਰਤ ਭੇਜਿਆ। ਵਿੰਗ ਕਮਾਂਡਰ ਅਭਿਨੰਦਨ ਨੇ ਹੱਸਦੇ ਹੋਏ ਪੂਰੀ ਦਲੇਰੀ ਨਾਲ ਆਪਣੇ ਵਤਨ ਦੀ ਸਰਹੱਦ ‘ਤੇ ਆਪਣਾ ਕਦਮ ਰੱਖਿਆ। ਤਹਿ ਨਿਯਮਾਂ ਦੇ ਤਹਿਤ ਭਾਰਤੀ ਹਵਾਈ ਫੌਜ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾ ਰਹੀ ਹੈ। ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਕਰਨ ਦੇ ਲਈ ਸਵੇਰੇ 11 ਵਜੇ ਤੋਂ ਹੀ ਭਾਰੀ ਗਿਣਤੀ ‘ਚ ਲੋਕ ਬਾਰਡਰ ‘ਤੇ ਪਹੁੰਚ ਗਏ ਸਨ ਪ੍ਰੰਤੂ ਪਾਕਿਸਤਾਨ ਲਗਾਤਾਰ ਉਨ੍ਹਾਂ ਨੂੰ ਰਿਹਾ ਕਰਨ ‘ਚ ਦੇਰੀ ਕਰਦਾ ਰਿਹਾ। ਸ਼ਾਮ 6 ਵਜੇ ਤੋਂ ਬਾਅਦ ਹੌਲੀ-ਹੌਲੀ ਲੋਕ ਵਾਪਸ ਆਪਣੇ ਘਰਾਂ ਨੂੰ ਪਰਤਣ ਲੱਗੇ। ਪਾਕਿਸਤਾਨ ਨੇ ਬੀਟਿੰਗ ਰਿਟ੍ਰੀਟ ਸੈਰੇਮਨੀ ਦੇ ਦੌਰਾਨ ਅਭਿਨੰਦਨ ਨੂੰ ਭੇਜਣ ਦੀ ਗੱਲ ਕਹੀ ਸੀ। ਭਾਰਤ ਇਸ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੁੰਦਾ ਸੀ। ਅਜਿਹੇ ‘ਚ ਕਵਰੇਜ਼ ਰੋਕਣ ਦੇ ਲਈ ਬੀਟਿੰਗ ਰਿਟ੍ਰੀਟ ਰੱਦ ਕਰ ਦਿੱਤੀ ਗਈ। 1965 ਤੋਂ ਬਾਅਦ ਇਹ ਛੇਵਾਂ ਮੌਕਾ ਸੀ, ਜਦੋਂ ਬੀਟਿੰਗ ਰਿਟ੍ਰੀਟ ਸੈਰੇਮਨੀ ਨਹੀਂ ਹੋਈ।ਦੂਜੇ ਪਾਸੇ ਪਾਕਿਸਤਾਨ ਨੇ ਅਭਿਨੰਦਨ ਦੀ ਰਿਹਾਈ ਦਾ ਸਿੱਧਾ ਪ੍ਰਸਾਰਨ ਕੀਤਾ। ਅਭਿਨੰਦਨ ਨੇ ਪਾਕਿਸਤਾਨ ਹਵਾਈ ਫੌਜ ਦੇ ਹਮਲੇ ਨੂੰ ਨਾਕਾਮ ਕਰਦੇ ਹੋਏ ਉਨ੍ਹਾਂ ਦੇ ਲੜਾਕੂ ਜਹਾਜ਼ ਐਫ-16 ਨੂੰ ਮਾਰ ਗਿਰਾਇਆ ਸੀ। ਉਨ੍ਹਾਂ ਦਾ ਜਹਾਜ਼ ਪੀਓਕੇ ‘ਚ ਕ੍ਰੈਸ਼ ਹੋ ਗਿਆ ਸੀ, ਇਸੇ ਦੌਰਾਨ ਪਾਕਿ ਫੌਜ ਨੇ ਵਿੰਗ ਕਮਾਂਡਰ ਅਭਿਨੰਦ ਨੂੰ ਫੜ ਲਿਆ ਸੀ।
ਪੂਰਾ ਦਿਨਚੱਲੇ ਪਾਕਿਸਤਾਨਦੇ ਡਰਾਮੇ
ਰਿਹਾਈ ਰੋਕਣ ਦੇ ਲਈ ਹਾਈ ਕੋਰਟ ‘ਚ ਪਟੀਸ਼ਨ :ਅਭਿਨੰਦਨ ਦੀ ਰਿਹਾਈ ਰੋਕਣ ਦੇ ਖਿਲਾਫ਼ ਕੁਝ ਸੰਗਠਨਾਂ ਨੇ ਇਸਲਾਮਾਬਾਦ ਹਾਈ ਕੋਰਟ ‘ਚ ਪਟੀਸ਼ਨ ਦਾਖਲ ਕੀਤੀ, ਜੋ ਕੋਰਟ ਨੇ ਖਾਰਜ ਕਰ ਦਿੱਤੀ।
ਪਾਕਿ ਨੇ 3 ਵਾਰ ਵਧਾਇਆ ਭਾਰਤ ਭੇਜਣ ਦਾ ਸਮਾਂ :ਪਹਿਲਾਂ 12 ਵਜੇ, ਫਿਰ ਸ਼ਾਮ 4 ਵਜੇ ਅਤੇ ਫਿਰ 6.30 ਵਜੇ ਰਿਹਾਅ ਕਰਨ ਦੀ ਗੱਲ ਕੀਤੀ ਪ੍ਰੰਤੂ ਛੱਡਿਆ 9:20 ਵਜੇ। ਕਾਰਨ ਕਾਗਜ਼ੀ ਕਾਰਵਾਈ ਦੱਸਿਆ
ਅਵਾਮ ਦੇ ਨਾਲ ਦਿਖਣ ਦੇ ਲਈ ਕੀਤੇ ਗਏ ਪ੍ਰਦਰਸ਼ਨ :ਇਮਰਾਨ ਦੀ ਪਾਰਟੀ ਪੀਟੀਆਈ ਦੇ ਆਗੂਆਂ ਨੇ ਅਭਿਨੰਦਨ ਦੀ ਰਿਹਾਈ ਦੇ ਖਿਲਾਫ ਕਈ ਸ਼ਹਿਰਾਂ ‘ਚ ਪ੍ਰਦਰਸ਼ਨ ਕੀਤੇ ਗਏ, ਬਾਵਜੂਦ ਇਸ ਦੇ ਇਹ ਫੈਸਲਾ ਖੁਦ ਦੀ ਪਾਰਟੀ ਦਾ ਹੀ ਸੀ।
ਇਕ ਹੋਰ ਝੂਠਾ ਵੀਡੀਓ, ਜਿਸ ‘ਚ 15 ਤੋਂ ਜ਼ਿਆਦਾ ਕੱਟ : ਪਾਕਿਸਤਾਨੀ ਫੌਜ ਨੇ ਅਭਿਨੰਦਨ ਦਾ ਇਕ ਵੀਡੀਓ ਜਾਰੀ ਕੀਤਾ ਹੈ ਜਿਸ ‘ਚ ਉਹ ਪਾਕਿਸਤਾਨੀ ਫੌਜ ਦੀ ਤਾਰੀਫ਼ ਕਰਦੇ ਦਿਖਾਏ ਗਏ ਹਨ। ਇਸ ਵੀਡੀਓ ‘ਚ 16 ਤੋਂ ਜ਼ਿਆਦਾ ਕੱਟ ਲੱਗੇ ਹਨ।
ਹੁਣ ਅੱਗੇ ਕੀ ਹੋਵੇਗਾ…
(ਏਅਰ ਵਾਈਸ ਮਾਰਸ਼ਲ ਮਨਮੋਹਨ ਬਹਾਦੁਰ ਦੇ ਅਨੁਸਾਰ)
ਅਭਿਨੰਦਨ ਫਿਲਹਾਲ ਘਰ ਨਹੀਂ ਜਾ ਸਕਦੇ, ਕਈ ਗੇੜਾਂ ਦੀ ਪੁੱਛਗਿੱਛ ਹੋਣ ਮਗਰੋਂ ਫਿਰ ਤੋਂ ਉਡਾ ਸਕਣਗੇ ਜਹਾਜ਼
ਪ੍ਰਕਿਰਿਆ ‘ਚ 1 ਮਹੀਨੇ ਤੋਂ ਜ਼ਿਆਦਾ ਸਮਾਂ ਲਗ ਸਕਦਾ ਹੈ
1 ਸਭ ਤੋਂ ਪਹਿਲਾਂ ਰੈਡਕ੍ਰਾਸ ਮੈਡੀਕਲ ਜਾਂਚ ਹੋਵੇਗੀ
ਇਸ ‘ਚ ਦੇਖਿਆ ਜਾਵੇਗਾ ਕਿ ਉਨ੍ਹਾਂ ਨੂੰ ਕਿੰਨੀਆਂ ਸੱਟਾਂ ਲੱਗੀਆਂ ਹਨ?ਕਿਸ ਤਰ੍ਹਾਂ ਲੱਗੀਆਂ?ਕੀ ਟਾਰਚਰ ਕੀਤਾ ਗਿਆ?ਟਾਰਚਰ ਹੋਏ ਤਾਂ ਕਿਸ ਪੱਧਰ ਤਕ? ਇਨ੍ਹਾਂ ਨੂੰ ਨਸ਼ਾਂ ਨਹੀਂ ਦਿੱਤਾ ਗਿਆ?
ਇਹ ਇਸ ਲਈ : ਤਾਂ ਕਿ ਇਸ ਆਧਾਰ ‘ਤੇ ਭਾਰਤ ਟਾਰਚਰ ਕਰਨ ਦਾ ਮੁੱਦਾ ਅੰਤਰਰਾਸ਼ਟਰੀ ਮੰਚ ‘ਤੇ ਰੱਖ ਸਕੇ। ਜਨੇਵਾ ਸੰਧੀ ਦੇ ਅਨੁਸਾਰ ਯੁੱਧਬੰਦੀਆਂ ਨਾਲ ਅਣਮਨੁੱਖੀ ਵਿਵਹਾਰ ਨਹੀਂ ਕੀਤਾ ਜਾ ਸਕਦਾ।
2 ਏਅਰਫੋਰਸ ਪੁੱਛਗਿੱਛ ਕਰੇਗੀ, ਸਰਕਾਰ ਨੂੰ ਦੱਸੇਗੀ
ਅਭਿਨੰਦਨ ਨੂੰ ਦਿੱਲੀ ਦੇ ਪਾਲਮ ਟੈਕਨੀਕਲ ਏਰੀਆ ‘ਚ ਸਭ ਤੋਂ ਪਹਿਲਾਂ ਏਅਰਫੋਰਸ ਦੀ ਟੀਮ ਦੇ ਸਵਾਲਾਂ ‘ਚੋਂ ਲੰਘਣਾ ਪਵੇਗਾ। ਜਿਸ ਤਰ੍ਹਾਂ ਕਿ ਪਾਕਿਸਤਾਨ ‘ਚ ਪੁੱਛਿਆ ਗਿਆ?ਕਿੰਨੀ ਵਾਰ ਪੁੱਛਗਿੱਛ ਹੋਈ?ਕੀ ਜਵਾਬ ਦਿੱਤੇ? ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਵੇਗੀ।
ਇਹ ਇਸ ਲਈ ਤਾਂ ਕਿ ਭਾਰਤ ਦੁਸ਼ਮਣ ਫੌਜ ਦੇ ਪੁੱਛਗਿੱਛ ਦੇ ਤਰੀਕਿਆਂ ਦੇ ਹਿਸਾਬ ਨਾਲ ਆਪਣੇ ਪਾਇਲਟਾਂ ਨੂੰ ਤਿਆਰ ਕਰ ਸਕੇ।
3 ਰਾਅ ਅਤੇ ਆਈਬੀ ਅਲੱਗ-ਅਲੱਗ ਜਾਂਚ ਕਰਨਗੀਆਂ
ਇਹ ਪੁੱਛਗਿੱਛ ਕਾਫ਼ੀ ਅਹਿਮ ਹੈ। ਰਾਅ ਅਤੇ ਆਈਬੀ ਅਲੱਗ-ਅਲੱਗ ਅਭਿਨੰਦਨ ਦੇ ਨਾਲ ਹੋਏ ਵਿਵਹਾਰ ਦੀ ਡਿਟੇਲ ਤਿਆਰ ਕਰਨਗੀਆਂ। ਦੋਵੇਂ ਏਜੰਸੀਆਂ ਪਾਕਿ ਫੌਜ ਦੇ ਬਾਰੇ ‘ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨਗੀਆਂ। ਪਾਕਿ ਫੌਜ ਦੇ ਤੌਰ-ਤਰੀਕੇ ਦਾ ਵਿਸ਼ਲੇਸ਼ਣ ਕੀਤਾਜਾਵੇਗਾ। ਇਹ ਪੁੱਛਗਿੱਛ ਕਈ ਗੇੜਾਂ ਦੀ ਹੁੰਦੀ ਹੈ। ਇਸ ‘ਚ ਕਈ ਵਾਰ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ।
ਇਹ ਇਸ ਲਈ ਤਾਂ ਕਿ ਰਾਅ ਅਤੇ ਆਈ ਬੀ ਪਾਕਿਸਤਾਨ ਦੀ ਹਰੇਕ ਡਿਟੇਲ ਬਰੀਕੀ ਨਾਲ ਜਾਣ ਸਕਣ। ਇਨ੍ਹਾਂ ਸਾਰੇ ਕਲੀਅਰੈਂਸਾਂ ਤੋਂ ਬਾਅਦ ਹੀ ਅਭਿਨੰਦਨ ਡਿਊਟੀ ‘ਤੇ ਵਾਪਸ ਪਰਤ ਸਕਣਗੇ।
ਅਭਿਨੰਦਨ ਦੀਆਂ ਅੱਖਾਂ ‘ਚ ਜੋ ਖੁਸ਼ੀ ਸੀ, ਬਿਆਨ ਨਹੀਂ ਕੀਤੀ ਜਾ ਸਕਦੀ : ਡੀਸੀ
ਅੰਮ੍ਰਿਤਸਰ : ਵਿੰਗ ਕਮਾਂਡਰ ਅਭਿਨੰਦਨ ਨੂੰ ਸ਼ੁੱਕਰਵਾਰ ਰਾਤ 9.21 ਵਜੇ ਵਾਘਾ ਬਾਰਡਰ ‘ਤੇ ਪਾਕਿਸਤਾਨ ਅਥਾਰਟੀ ਨੇ ਭਾਰਤੀ ਅਥਾਰਟੀ ਨੂੰ ਸੌਂਪਿਆ। ਇਸ ਤੋਂ ਲਗਭਗ 8 ਮਿੰਟ ਬਾਅਦ 9.29 ਵਜੇ ਏਅਰਫੋਰਸ ਅਤੇ ਫੌਜੀ ਅਧਿਕਾਰੀਆਂ ਦੇ ਨਾਲ ਸਖਤ ਸੁਰੱਖਿਆ ਦਰਮਿਆਨ ਉਨ੍ਹਾਂ ਦਾ ਕਾਫਲਾ ਅਟਾਰੀ ਤੋਂ ਬਾਹਰ ਨਿਕਲਿਆ ਅਤੇ ਅੱਧੇ ਘੰਟੇ ਬਾਅਦ 10.09 ਮਿੰਟ ‘ਤੇ ਰਾਜਾਸਾਂਸੀ ਏਅਰਫੋਰਸ ਸਟੇਸ਼ਨ ‘ਚ ਦਾਖਲ ਹੋਇਆ। ਅਭਿਨੰਦਨ ਇਸ ਕਾਫਲ ‘ਚ ਚਲ ਰਹੀਆਂ 22 ਗੱਡੀਆਂ ‘ਚ ਨੌਵੇਂ ਨੰਬਰ’ਤੇ ਚੱਲ ਰਹੀ ਨੀਲੇ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਇਨੋਵਾ ‘ਚ ਸਵਾਰ ਸਨ। ਇਸ ਤੋਂ ਪਹਿਲਾਂ ਵਾਘਾ ਬਾਰਡਰ ‘ਤੇ ਸੀਨੀਅਰ ਏਅਰ ਵਾਈਸ ਮਾਰਸ਼ਲ ਆਰ ਜੀ ਕੇ ਕਪੂਰ ਨੇ ਅਤੇ ਉਨ੍ਹਾਂ ਦੇ ਭਾਰਤ ਵਾਪਸ ਪਰਤਣ ਦੀ ਸਾਰਿਆਂ ਨੂੰ ਖੁਸ਼ੀ ਹੈ। ਇਸ ਤੋਂ ਬਾਅਦ ਡੀਸੀ ਸ਼ਿਵਦੁਲਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਵਤਨ ਪਰਤਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਦੀਆਂ ਅੱਖਾਂ ‘ਚ ਜੋ ਖੁਸ਼ੀ ਸੀ, ਉਸ ਖੁਸ਼ੀ ਨੂੰ ਲਫ਼ਜਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਡੀਸੀ ਨੇ ਕਿਹਾ ਕਿ ਸਪੈਸ਼ਲ ਕੇਸ ‘ਚ ਹੀ ਰਾਤ ਨੂੰ ਬਾਰਡਰ ਖੋਲ੍ਹ ਕੇ ਵਿੰਗ ਕਮਾਂਡਰ ਨੂੰ ਭਾਰਤ ਨੂੰ ਸੌਂਪਿਆ ਗਿਆ।
ਪਰਿਵਾਰ ਦੇ ਇੰਤਜ਼ਾਰ ‘ਚ ਰਹੀ ਜਨਤਾ
ਅਭਿਨੰਦਨ ਦੇ ਵਾਹਘਾ ਸਰਹੱਦ ਰਾਹੀਂ ਵਾਪਸ ਪਰਤਣ ਦੀ ਖਬਰ ਦੇ ਨਾਲ ਹੀ ਅਭਿਨੰਦਨ ਦੇ ਪਰਿਵਾਰ ਦੇ ਅੰਮ੍ਰਿਤਸਰ ਆਉਣ ਦੀ ਗੱਲ ਵੀਰਵਾਰ ਰਾਤ ਤੋਂ ਸ਼ੁਰੂ ਹੋ ਗਈ ਸੀ। ਸਵੇਰੇ ਉਨ੍ਹਾਂ ਦੇ ਅੰਮ੍ਰਿਤਸਰ ਪਹੁੰਚਣ ਦੀ ਗੱਲ ਹੋ ਰਹੀ ਸੀ ਪ੍ਰੰਤੂ ਆਰੀ ਅਤੇ ਪੁਲਿਸ ਅਧਿਕਾਰੀਆਂ ਨੇ ਹੀ ਸਪੱਸ਼ਟ ਕਰ ਦਿੱਤਾ ਗਿਆ ਕਿ ਅਭਿਨੰਦਨ ਏਅਰਫੋਰਸ ਅਧਿਕਾਰੀਆਂ ਦੇ ਨਾਲ ਸਿੱਧਾ ਦਿੱਲੀ ਰਵਾਨਾ ਹੋ ਜਾਣਗੇ ਅਤੇ ਉਥੇ ਹੀ ਵਿੰਗ ਕਮਾਂਡਰ ਅਭਿਨੰਦ ਆਪਣੇ ਪਰਿਵਾਰ ਨੂੰ ਮਿਲ ਸਕਣਗੇ।
ਪਾਕਿ 1971 ਦੀ ਜੰਗ ‘ਚ ਬੰਦੀ ਬਣਾਏ ਜਵਾਨਾਂ ਨੂੰ ਵੀ ਰਿਹਾ ਕਰੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੰਗ ਕਮਾਂਡਰ ਦੀ ਵਤਨ ਵਾਪਸੀ ਦਾ ਜਿੱਥੇ ਸਵਾਗਤ ਕੀਤਾ ਹੈ, ਉਥੇ ਉਨ੍ਹਾਂ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ 1971 ਦੀ ਜੰਗ ਦੌਰਾਨ ਬੰਦੀ ਬਣਾਏ ਗਏ ਭਾਰਤੀ ਜਵਾਨਾਂ ਦੀ ਮੌਜੂਦਗੀ ਨੂੰ ਮੰਨੇ ਅਤੇ ਉਨ੍ਹਾਂ ਫੌਜੀ ਜਵਾਨਾਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ।
ਵਿੰਗ ਕਮਾਂਡਰ ਅਭਿਨੰਦਨ ਦੀ ਇਕ ਝਲਕ ਪਾਉਣ ਲਈ ਸਵੇਰੇ 8 ਵਜੇ ਤੋਂ ਰਾਤ 9:30 ਵਜੇ ਤੱਕ ਖੜ੍ਹੇ ਰਹੇ ਲੋਕ, ਜੋਸ਼ ਫਿਰ ਵੀ ਰਿਹਾ ਬਰਕਰਾਰ
ਅੰਮ੍ਰਿਤਸਰ : ਦੇਸ਼ ਦੇ ਵਾਯੂਵੀਰ ਏਅਰਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਸਵਾਗਤ ਦਾ ਜਜ਼ਬਾ ਸ਼ੁੱਕਰਵਾਰ ਸਵੇਰ ਤੋਂ ਹੀ ਵਾਘਾ-ਅਟਾਰੀ ਬਾਰਡਰ ‘ਤੇ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਐਲਾਨ ਤੋਂ ਬਾਅਦ 8 ਵਜੇ ਤੋਂ ਹੀ ਲੋਕ ਅਭਿਨੰਦਨ ਦਾ ਸਵਾਗਤ ਕਰਨ ਦੇ ਲਈ ਵਾਘਾ ਬਾਰਡਰ ‘ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਭੀੜ ਨੂੰ ਦੇਖਦੇ ਹੋਏ ਬੀ ਐਸ ਐਫ ਨੇ ਸੁਰੱਖਿਆ ਦੇ ਮੱਦੇਨਜ਼ਰ ਸਾਰਿਆਂ ਨੂੰ ਇਕ ਕਿਲੋਮੀਟਰ ਦੂਰ ਇੰਟਰਨੈਸ਼ਨਲ ਚੈਕਪੋਸਟ ਦੇ ਦਰਵਾਜੇ ਦੇ ਬਾਹਰ ਹੀ ਰੋਕ ਦਿੱਤਾ। ਪੂਰਾ ਦਿਨ ਉਥੇ, ਢੋਲ, ਬੈਂਡ ਅਤੇ ਨਾਅਰਿਆਂ ਨਾਲ ਸਰਹੱਦ ਗੂੰਜਦੀ ਰਹੀ। ਸਵੇਰ ਤੋਂ ਇੰਤਜ਼ਾਰ ਕਰ ਰਹੇ ਭਾਰਤੀਆਂ ਦਾ ਦਿਲ ਤੋੜਨ ‘ਚ ਪਾਕਿਸਤਾਨ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪਾਕਿਸਤਾਨ ਸਰਕਾਰ ਨੇ ਸਮੇਂ ‘ਚ ਦੋ ਵਾਰ ਤਬਦੀਲੀ ਕੀਤੀ ਅਤੇ ਆਖਰ ਰਾਤ 9 ਵਜੇ ਅਭਿਨੰਦਨ ਨੂੰ ਭਾਰਤ ਨੂੰ ਸੌਂਪਿਆ ਗਿਆ। ਸਵੇਰ ਤੋਂ ਅਭਿਨੰਦ ਦਾ ਇੰਤਜ਼ਾਰ ਕਰਦੇ ਹੋਏ ਭਾਰਤ ਵਾਸੀ ਰਾਤ 9 ਵਜੇ ਤੱਕ ਉਥੇ ਹੀ ਖੜ੍ਹੇ ਰਹੇ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …