14.6 C
Toronto
Thursday, October 16, 2025
spot_img
Homeਭਾਰਤਪਾਕਿ ਨੇ ਅੱਤਵਾਦ ਨੂੰ ਉਦਯੋਗ ਬਣਾਇਆ

ਪਾਕਿ ਨੇ ਅੱਤਵਾਦ ਨੂੰ ਉਦਯੋਗ ਬਣਾਇਆ

ਜੈਸ਼ੰਕਰ ਨੇ ਕਿਹਾ – ਪਾਕਿ ਨਾਲ ਗੱਲ ਤਾਂ ਹੀ ਕਰਾਂਗੇ ਜਦੋਂ ਸਰਹੱਦ ਪਾਰੋਂ ਅੱਤਵਾਦ ਖਤਮ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਨੇ ਅੱਤਵਾਦ ਨੂੰ ਉਦਯੋਗ ਬਣਾ ਲਿਆ ਹੈ। ਇਹ ਕਹਿਣਾ ਹੈ ਕਿ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ‘ਤੇ ਦਬਾਅ ਬਣਾਉਣ ਲਈ ਆਪਣੀ ਜ਼ਮੀਨ ‘ਤੇ ਲਗਾਤਾਰ ਅੱਤਵਾਦੀਆਂ ਨੂੰ ਸਮਰਥਨ ਦੇ ਰਿਹਾ ਹੈ ਅਤੇ ਇਸ ਦਾ ਜਵਾਬ ਦੇਣਾ ਹੁਣ ਜ਼ਰੂਰੀ ਹੋ ਗਿਆ ਹੈ। ਜੈਸ਼ੰਕਰ ਨੇ ਕਿਹਾ ਕਿ 1972 ਵਿਚ ਹੋਏ ਸ਼ਿਮਲਾ ਸਮਝੌਤੇ ਨਾਲ ਸਿਰਫ ਪਾਕਿਸਤਾਨ ਵਿਚ ਵਿਦਰੋਹ ਅਤੇ ਜੰਮੂ ਕਸ਼ਮੀਰ ਵਿਚ ਸਮੱਸਿਆਵਾਂ ਵਧੀਆਂ ਹਨ। ਜੈਸ਼ੰਕਰ ਨੇ ਦਿੱਲੀ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਸਾਰੇ ਮਸਲਿਆਂ ‘ਤੇ ਤਾਂ ਹੀ ਗੱਲ ਕਰਾਂਗੇ ਜਦੋਂ ਸਰਹੱਦ ਪਾਰੋਂ ਅੱਤਵਾਦ ਬੰਦ ਹੋਵੇਗਾ।

RELATED ARTICLES
POPULAR POSTS