5.2 C
Toronto
Thursday, October 16, 2025
spot_img
Homeਦੁਨੀਆਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਖੇਤਰ 'ਚ ਅਹਿਮ ਸਮਝੌਤਾ ਅਗਲੇ ਮਹੀਨੇ ਸੰਭਵ

ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਖੇਤਰ ‘ਚ ਅਹਿਮ ਸਮਝੌਤਾ ਅਗਲੇ ਮਹੀਨੇ ਸੰਭਵ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਭਾਰਤ ਤੇ ਅਮਰੀਕਾ ਵਿਚਾਲੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿਚ ਇੰਡਸਟਰੀਅਲ ਸਕਿਓਰਿਟੀ ਅਨੈਕਸ (ਆਈ.ਐਸ.ਏ.) ਸਮਝੌਤੇ ਉਪਰ ਦਸਤਖ਼ਤ ਹੋਣ ਦੀ ਸੰਭਾਵਨਾ ਹੈ। ਇਹ ਸਮਝੌਤਾ ਹੋਣ ਨਾਲ ਦੋਹਾਂ ਦੇਸ਼ ਵਿਚਾਲੇ ਰੱਖਿਆ ਖੇਤਰਵਿਚ ਸਹਿਯੋਗ ਹੋਰ ਮਜ਼ਬੂਤ ਹੋ ਜਾਵੇਗਾ। ਅਮਰੀਕੀ ਸਰਕਾਰ ਅਤੇ ਅਮਰੀਕੀ ਸਨਅਤਕਾਰ ਭਾਰਤ ਦੇ ਰਖਿਆ ਖੇਤਰ ਨਾਲ ਜੁੜੀਆਂ ਨਿੱਜੀ ਫਰਮਾਂ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕਰ ਸਕਣਗੇ। ਇਸ ਸਮੇਂ ਅਮਰਕਾ ਸਰਕਾਰ 17 ਸਾਲ ਪਹਿਲਾਂ ਹੋਏ ਸਮਝੌਤੇ ਜਨਰਲ ਸਕਿਓਰਿਟੀ ਆਫ਼ ਮਿਲਟਰੀ ਇਨਫਰਮੇਸ਼ਨ ਤਹਿਤ ਇਹ ਜਾਣਕਾਰੀ ਭਾਰਤ ਸਰਕਾਰ ਤੇ ਸਰਕਾਰੀ ਫਰਮਾਂ ਨਾਲ ਹੀ ਸਾਂਝਾ ਕਰ ਸਕਦੀ ਹੈ। ਜਾਣਕਾਰ ਸੂਤਰਾਂ ਅਨੁਸਾਰ ਇਹ ਮੀਟਿੰਗ 18 ਦਸੰਬਰ ਨੂੰ ਵਾਸ਼ਿੰਗਟਨ ‘ਚ ਹੋਣ ਦੀ ਸੰਭਾਵਲਾ ਹੈ ਤੇ ਇਸ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀ ਸ਼ਾਮਿਲ ਹੋਣਗੇ। ਪਿਛਲੇ ਕਾਫ਼ੀ ਸਮੇਂ ਤੋਂ ਇਹ ਮੀਟਿੰਗ ਕਿਸੇ ਨਾ ਕਿਸੇ ਕਾਰਨ ਨਿਸ਼ਚਿਤ ਨਹੀਂ ਹੋ ਸਕੀ। ਇਸ ਸਬੰਧੀ ਪਿਛਲੀ ਮੀਟਿੰਗ ਪਿਛਲੇ ਸਾਲ ਸਤੰਬਰ ਵਿਚ ਨਵੀਂ ਦਿੱਲੀ ‘ਚ ਹੋਈ ਸੀ। ਪਿਛਲੇ ਸਮੇਂ ਵਿਚ ਰੱਖਿਆ, ਸੁਰੱਖਿਆ ਤੇ ਰਣਨੀਤਿਕ ਮੁੱਦਿਆਂ ‘ਤੇ ਦੋਹਾਂ ਦੇਸ਼ਾਂ ਵਿਚਾਲੇ ਨਜ਼ਦੀਕੀਆਂ ਵਧੀਆਂ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਫੌਜੀ ਸਹਿਯੋਗ ਮਜਬੂਤ ਕਰਨ ਲਈ ਦੋ ਬੁਨਿਆਦੀ ਸਮਝੌਤਿਆਂ ਨੂੰ ਨੇਪਰੇ ਚਾੜ੍ਹਨ ਉਪਰੰਤ ਭਾਰਤ ਤੇ ਅਮਰੀਕਾ ਰੱਖਿਆ ਖੇਤਰ ‘ਚ ਸਨਅਤੀ ਸਹਿਯੋਗ ਵਧਾਉਣ ਲਈ ਨਵਾਂ ਸਮਝੌਤਾ ਕਰਨ ਦੇ ਨੇੜੇ ਪੁੱਜ ਗਏ ਹਨ।

RELATED ARTICLES
POPULAR POSTS