Breaking News
Home / ਦੁਨੀਆ / ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਐਡਵਾਈਜ਼ਰੀ ਬੋਰਡ ਦਾ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਐਡਵਾਈਜ਼ਰੀ ਬੋਰਡ ਦਾ ਮੈਂਬਰ ਕੀਤਾ ਗਿਆ ਨਿਯੁਕਤ

ਸੈਕਰਾਮੈਂਟੋ : ਅਮਰੀਕੀ ਸਿਆਸਤ ਵਿਚ ਸਰਗਰਮ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸਟੇਟ ਵਿਚ ਵਕਾਰੀ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਸੈਕਟਰੀ ਆਫ ਸਟੇਟ ਸ਼੍ਰੀ ਐਲਕਸ ਪਡੀਲਾ ਵੱਲੋਂ ਸ. ਰੰਧਾਵਾ ਨੂੰ ਆਪਣੇ ਵਿਭਾਗ ‘ਚ ਐਡਵਾਈਜ਼ਰੀ ਬੋਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸ. ਰੰਧਾਵਾ ਇਕ ਦਸਤਾਰਧਾਰੀ ਸਿੱਖ ਹਨ। ਇਹ ਨਿਯੁਕਤੀ ਸਿੱਖ ਕੌਮ ਲਈ ਅਮਰੀਕਾ ਵਿਚ ਸਿੱਖਾਂ ਦੀ ਪਹਿਚਾਣ ਬਣਾਉਣ ਲਈ ਸਹਾਈ ਹੋਵੇਗੀ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ‘ਚ ਸ. ਗੁਰਜਤਿੰਦਰ ਸਿੰਘ ਰੰਧਾਵਾ ਨੂੰ ਆਪਣੇ ਇਸ ਅਹੁਦੇ ਲਈ ਸਹੁੰ ਚੁਕਾਈ ਗਈ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਆਨਰੇਬਲ ਐਲਕਸ ਪਡੀਲਾ ਨੇ ਸ. ਰੰਧਾਵਾ ਨੂੰ ਸਹੁੰ ਚੁਕਾਈ। ਇਸ ਮੌਕੇ 200 ਦੇ ਕਰੀਬ ਸਰਕਾਰੀ ਅਧਿਕਾਰੀ ਅਤੇ ਅਮਰੀਕੀ ਆਗੂ ਹਾਜ਼ਰ ਸਨ। ਸਹੁੰ ਚੁੱਕਣ ਤੋਂ ਬਾਅਦ ਸਮੁੱਚਾ ਹਾਲ ਤਾੜੀਆਂ ਨਾਲ ਗੂੰਜ ਉਠਿਆ।

Check Also

ਟਰੰਪ ਨੇ ਭਾਰਤ ਨੂੰ ਦੱਸਿਆ ਸੱਚਾ ਦੋਸਤ

ਕਿਹਾ : ਭਾਰਤ ਨਾਲ ਮਿਲ ਕੇ ਦੁਨੀਆ ਦੀ ਸ਼ਾਂਤੀ ਲਈ ਕਰਾਂਗੇ ਕੰਮ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …