-14.6 C
Toronto
Saturday, January 31, 2026
spot_img
Homeਦੁਨੀਆਜਸਵੰਤ ਸਿੰਘ ਬਿਰਦੀ ਨੇ ਰਚਿਆ ਇਤਿਹਾਸ

ਜਸਵੰਤ ਸਿੰਘ ਬਿਰਦੀ ਨੇ ਰਚਿਆ ਇਤਿਹਾਸ

ਬਰਤਾਨੀਆ ਦੇ ਸ਼ਹਿਰ ਕੋਵੈਂਟਰੀ ਦੇ ਪਹਿਲੇ ਦਸਤਾਧਾਰੀ ਲਾਰਡ ਮੇਅਰ ਬਣੇ
ਲੰਡਨ/ਬਿਊਰੋ ਨਿਊਜ਼
ਕੋਵੈਂਟਰੀ ਵਿੱਚ ਰਹਿਣ ਵਾਲੇ ਬਰਤਾਨਵੀ ਸਿੱਖ ਕੌਂਸਲਰ ਨੇ ਕੇਂਦਰੀ ਇੰਗਲੈਂਡ ਦੇ ਸਹਿਰ ਲਈ ਪਹਿਲਾ ਦਸਤਾਰਧਾਰੀ ਲਾਰਡ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਸਵੰਤ ਸਿੰਘ ਬਿਰਦੀ, ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ ਉਨ੍ਹਾਂ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਬਚਪਨ ਗੁਜਾਰਿਆ। ਜਸਵੰਤ ਸਿੰਘ ਬਿਰਦੀ 60 ਸਾਲ ਪਹਿਲਾਂ ਕੋਵੈਂਟਰੀ ਵਸ ਗਏ ਸਨ ਅਤੇ 16 ਸਾਲਾਂ ਤੱਕ ਸਹਿਰ ਵਿੱਚ ਕੌਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਲਾਰਡ ਮੇਅਰ ਦੇ ਆਪਣੇ ਨਵੇਂ ਅਹੁਦੇ ਦਾ ਰਸਮੀ ਕਾਰਜਭਾਰ ਆਪਣੀ ਪਤਨੀ ਕਿ੍ਰਸਨਾ ਦੇ ਨਾਲ ਸੰਭਾਲਿਆ। ਬਿਰਦੀ ਨੇ ਲਾਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਮੈਨੂੰ ਗ੍ਰਹਿ ਸ਼ਹਿਰ ਦਾ ਲਾਰਡ ਮੇਅਰ ਬਣਨ ’ਤੇ ਬਹੁਤ ਮਾਣ ਹੈ। ਬਿਰਦੀ ਹੋਰਾਂ ਨੇ ਕਿਹਾ ਕਿ ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ।

RELATED ARTICLES
POPULAR POSTS