Breaking News
Home / ਦੁਨੀਆ / ਇਮੈਨੂਅਲ ਮੈਕਰੌਂ ਫਿਰਬਣੇ ਫਰਾਂਸ ਦੇ ਰਾਸ਼ਟਰਪਤੀ

ਇਮੈਨੂਅਲ ਮੈਕਰੌਂ ਫਿਰਬਣੇ ਫਰਾਂਸ ਦੇ ਰਾਸ਼ਟਰਪਤੀ

ਨਰਿੰਦਰਮੋਦੀ ਨੇ ਮੈਕਰੌਂ ਨੂੰ ਦਿੱਤੀ ਵਧਾਈ
ਪੈਰਿਸ/ਬਿਊਰੋ ਨਿਊਜ਼ : ਫਰਾਂਸ ਦੇ ਰਾਸ਼ਟਰਪਤੀਇਮੈਨੂਅਲ ਮੈਕਰੌਂ ਮੁੜ ਦੇਸ਼ ਦੇ ਰਾਸ਼ਟਰਪਤੀ ਚੁਣ ਲਏ ਗਏ। ਉਨ੍ਹਾਂ ਨੇ ਆਪਣੀਵਿਰੋਧੀ ਆਗੂ ਮਰੀਨ ਲੇ ਪੈਨ ਨੂੰ ਸਖ਼ਤ ਟੱਕਰ ਦਿੱਤੀ। ਮੈਕਰੌਂ ਦੀ ਜਿੱਤ ਦੇ ਨਾਲ ਹੀ ਫਰਾਂਸ ਦੇ ਸਹਿਯੋਗੀਆਂ ਨੇ ਰਾਹਤਮਹਿਸੂਸਕੀਤੀ ਕਿ ਯੂਕਰੇਨ ‘ਚ ਛਿੜੀ ਜੰਗ ਵਿਚਾਲੇ ਪਰਮਾਣੂਸ਼ਕਤੀ ਸੰਪੰਨ ਦੇਸ਼ਆਪਣੇ ਰੁਖ਼ ਵਿੱਚ ਕੋਈ ਬਦਲਾਅਨਹੀਂ ਕਰੇਗਾ ਤੇ ਯੂਰਪੀ ਸੰਘ ਤੇ ਨਾਟੋ ਦੀਆਂ ਕੋਸ਼ਿਸ਼ਾਂ ਦਾਸਮਰਥਨਜਾਰੀ ਰੱਖੇਗਾ। ਮੈਕਰੌਂ ਨੇ ਇਕ ਵਾਰਫਿਰ ਤੋਂ ਰਾਸ਼ਟਰਪਤੀ ਚੁਣੇ ਜਾਣ’ਤੇ ਦੇਸ਼ਦੀਜਨਤਾ ਨੂੰ ‘ਧੰਨਵਾਦ’ ਕਿਹਾ ਅਤੇ ਉਨ੍ਹਾਂ ਨੂੰ ਪੰਜ ਹੋਰਸਾਲਾਂ ਲਈ ਸੱਤਾ ਸੌਂਪਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਮੈਕਰੌਂ ਨੇ ਉਨ੍ਹਾਂ ਲੋਕਾਂ ਦਾਵੀ ਧੰਨਵਾਦ ਕੀਤਾਜਿਨ੍ਹਾਂ ਨੇ ਨਾਸਿਰਫ਼ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਲਕਿਵਿਰੋਧੀ ਆਗੂ ਲੇ ਪੈਨ ਨੂੰ ਸੱਤਾ ਤੋਂ ਦੂਰ ਰੱਖਣ ਲਈਉਨ੍ਹਾਂ ਨੂੰ ਵੋਟਪਾਈ।ਚੋਣਾਂ ਵਿੱਚ ਜਿੱਤ ਦਰਜਕਰਨਮਗਰੋਂ ਉਹ ਐਫਿਲਟਾਵਰਹੇਠਾਂ ਇਕ ਸਥਾਨ’ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਮਰਥਕ ਮੌਜੂਦ ਸਨ।ਉਧਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮੈਨੁਅਲ ਮੈਕਰੌਂ ਨੂੰ ਮੁੜ ਫਰਾਂਸਦਾਰਾਸ਼ਟਰਪਤੀ ਚੁਣੇ ਜਾਣ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਰਤ ਤੇ ਫਰਾਂਸਵਿਚਾਲੇ ਰਣਨੀਤਕਸਾਂਝੇਦਾਰੀ ਨੂੰ ਮਜ਼ਬੂਤਕਰਨਲਈ ਮੈਕਰੌਂ ਦੇ ਨਾਲ ਕੰਮ ਕਰਨਵਾਸਤੇ ਉਤਸ਼ਾਹਿਤਹਨ।

Check Also

ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …