4.3 C
Toronto
Wednesday, October 29, 2025
spot_img
Homeਦੁਨੀਆਬਿਲਾਵਲ ਭੁੱਟੋ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕੀ

ਬਿਲਾਵਲ ਭੁੱਟੋ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕੀ

ਬੇਨਜ਼ੀਰ ਭੁੱਟੋ ਦਾ ਪੁੱਤਰ ਹੈ ਬਿਲਾਵਲ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨਪੀਪਲਜ਼ ਪਾਰਟੀ ਦੇ ਨੌਜਵਾਨ ਆਗੂ ਬਿਲਾਵਲ ਭੁੱਟੋ ਜ਼ਰਦਾਰੀ (33) ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਹਲਫਲਿਆ।ਬਿਲਾਵਲਦੀਨਿਯੁਕਤੀਨਾਲਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ਦੀਅਗਵਾਈਵਾਲੀਨਵੀਂ ਸਰਕਾਰ ਵਿੱਚ ਪੀਪੀਪੀ ਆਗੂ ਦੀਭੂਮਿਕਾ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਾ ਭੋਗ ਪੈ ਗਿਆ ਹੈ।
ਰਾਸ਼ਟਰਪਤੀਆਰਿਫਅਲਵੀ ਨੇ ਬਿਲਾਵਲ ਨੂੰ ਐਵਾਨ-ਏ-ਸਦਰ (ਰਾਸ਼ਟਰਪਤੀਭਵਨ) ਵਿੱਚ ਰੱਖੇ ਸਾਦਾਸਮਾਗਮ ਦੌਰਾਨ ਅਹੁਦੇ ਦਾਹਲਫ਼ਦਿਵਾਇਆ। ਇਸ ਮੌਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਦੇਸ਼ ਦੇ ਸਾਬਕਾਸਦਰਆਸਿਫ਼ਅਲੀ ਜ਼ਰਦਾਰੀ ਤੇ ਹੋਰਅਧਿਕਾਰੀਆਂ ਸਮੇਤਪੀਪੀਪੀ ਦੇ ਆਗੂ ਮੌਜੂਦ ਸਨ। ਉਂਜ ਇਹ ਪਹਿਲੀਵਾਰ ਹੈ ਜਦੋਂ ਬਿਲਾਵਲ ਨੂੰ ਸਰਕਾਰ ਵਿੱਚ ਅਹਿਮਅਹੁਦਾ ਤੇ ਦੇਸ਼ ਦੇ ਵਿਦੇਸ਼ ਮੰਤਰੀ ਦਾਅਹਿਮਵਜ਼ਾਰਤੀਮਹਿਕਮਾ ਦਿੱਤਾ ਗਿਆ ਹੈ। ਬਿਲਾਵਲਸਾਲ 2018 ਵਿਚਪਹਿਲੀਵਾਰ ਕੌਮੀ ਅਸੈਂਬਲੀਲਈ ਚੁਣਿਆ ਗਿਆ ਸੀ। ਬਿਲਾਵਲ ਤਿੰਨ ਵਾਰ ਮੁਲਕ ਦੀਵਜ਼ੀਰੇ ਆਜ਼ਮਰਹੀਮਰਹੂਮਬੇਨਜ਼ੀਰ ਭੁੱਟੋ ਤੇ ਸਾਬਕਾਰਾਸ਼ਟਰਪਤੀਆਸਿਫ਼ਅਲੀ ਜ਼ਰਦਾਰੀਦਾ ਪੁੱਤਰ ਹੈ। ਬਿਲਾਵਲ ਨੂੰ ਅਜਿਹੇ ਮੌਕੇ ਵਿਦੇਸ਼ ਮੰਤਰਾਲੇ ਦੀਕਮਾਨ ਸੌਂਪੀ ਗਈ ਹੈ ਜਦੋਂ ਪਾਕਿਸਤਾਨ ਨੂੰ ਇਸ ਮੁਸ਼ਕਲ ਘੜੀ ਵਿੱਚ ਵਿਦੇਸ਼ਨੀਤੀ ਨੂੰ ਲੈ ਕੇ ਸਥਿਰ ਹੱਥਾਂ ਦੀਲੋੜ ਹੈ।
ਵਿਦੇਸ਼ ਮੰਤਰੀ ਵਜੋਂ ਬਿਲਾਵਲ ਨੂੰ ਸਾਬਕਾਪ੍ਰਧਾਨ ਮੰਤਰੀ ਇਮਰਾਨਖ਼ਾਨ ਵੱਲੋਂ ਵਿਦੇਸ਼ੀਸਾਜ਼ਿਸ਼ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨਅਮਰੀਕਾਨਾਲਰਿਸ਼ਤਿਆਂ ‘ਚ ਕਸ਼ੀਦਗੀ ਨੂੰ ਖ਼ਤਮਕਰਨ ਜਿਹੀਆਂ ਅਹਿਮ ਚੁਣੌਤੀਆਂ ਦਰਪੇਸ਼ਰਹਿਣਗੀਆਂ।ਪੀਪੀਪੀ ਆਗੂ ਨੂੰ ਗੁਆਂਢੀ ਮੁਲਕ ਭਾਰਤਨਾਲ ਬੰਦ ਪਏ ਸੰਵਾਦ ਦੇ ਅਮਲ ਨੂੰ ਮੁੜ ਸ਼ੁਰੂਕਰਨਲਈਵੀਰਾਹਤਲਾਸ਼ਣੇ ਹੋਣਗੇ। ਬਿਲਾਵਲ ਨੇ ਅਜੇ ਪਿਛਲੇ ਹਫ਼ਤੇ ਲੰਡਨ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ਨਾਲ ਮੁਲਾਕਾਤ ਕਰਕੇ ਪਾਕਿਸਤਾਨ ਦੇ ਸਿਆਸੀ ਹਾਲਾਤਬਾਰੇ ਵਿਚਾਰਚਰਚਾਕੀਤੀ ਸੀ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ਦੀਅਗਵਾਈਵਾਲੀ ਮੌਜੂਦਾ ਗੱਠਜੋੜ ਸਰਕਾਰ ਵਿੱਚ ਪੀਪੀਪੀਦੂਜੀਸਭ ਤੋਂ ਵੱਡੀ ਪਾਰਟੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਪੀਐੱਮਐੱਲ-ਐਨ ਦੇ ਪ੍ਰਧਾਨਹਨ।

RELATED ARTICLES
POPULAR POSTS