2.4 C
Toronto
Wednesday, November 12, 2025
spot_img
Homeਦੁਨੀਆਟਰੰਪ ਤੇ ਬਾਇਡਨ ਮੁੜ ਹੋਏ ਮਿਹਣੋ-ਮਿਹਣੀ

ਟਰੰਪ ਤੇ ਬਾਇਡਨ ਮੁੜ ਹੋਏ ਮਿਹਣੋ-ਮਿਹਣੀ

ਚੋਣ ਪ੍ਰਚਾਰ ਦੌਰਾਨ ਇਕ-ਦੂਜੇ ‘ਤੇ ਦੋਸ਼ਾਂ ਦੀ ਲਗਾਈ ਝੜੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਵੱਖ-ਵੱਖ ਥਾਵਾਂ ‘ਤੇ ਚੋਣ ਪ੍ਰਚਾਰ ਦੌਰਾਨ ਇਕ-ਦੂਜੇ ‘ਤੇ ਦੋਸ਼ਾਂ ਦੀ ਝੜੀ ਲਗਾ ਦਿੱਤੀ। ਕਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਫਲੋਰਿਡਾ ‘ਚ ਪਹਿਲੀ ਵਾਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਬਣਨ ਲਈ ਸਮਾਜਵਾਦੀ, ਮਾਰਕਸਵਾਦੀ ਅਤੇ ਖੱਬੇ ਪੱਖੀ ਕੱਟੜਵਾਦੀਆਂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ। ઠਉਨ੍ਹਾਂ ਕਿਹਾ,”ਇਹ ਮੁਲਕ ਦੇ ਇਤਿਹਾਸ ਦੀ ਸਭ ਤੋਂ ਅਹਿਮ ਚੋਣ ਹੈ ਅਤੇ ਸਾਨੂੰ ਜਿੱਤਣਾ ਪਵੇਗਾ।” ਉਨ੍ਹਾਂ ਕਿਹਾ ਕਿ ਜੇਕਰ ਬਾਇਡਨ ਚੋਣ ਜਿੱਤੇ ਤਾਂ ਖੱਬੇ ਪੱਖੀ ਕੱਟੜਪੰਥੀ ਮੁਲਕ ਚਲਾਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਡੈਮੋਕਰੈਟਿਕ ਪਾਰਟੀ ਦੇ ਸਮਾਜਵਾਦੀ ਨੌਕਰੀਆਂ, ਪੁਲੀਸ ਵਿਭਾਗ ਅਤੇ ਸਰਹੱਦਾਂ ਨੂੰ ਖ਼ਤਮ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਦੇ ਡਾਕਟਰ ਸੀਨ ਕੌਨਲੀ ਨੇ ਦੱਸਿਆ ਹੈ ਕਿ ਟਰੰਪ ਦੀ ਮੁੜ ਕਰੋਨਾ ਜਾਂਚ ‘ਚ ਉਹ ਨੈਗੇਟਿਵ ਆਏ ਹਨ ਅਤੇ ਉਨ੍ਹਾਂ ਤੋਂ ਹੁਣ ਕਿਸੇ ਨੂੰ ਲਾਗ ਲੱਗਣ ਦਾ ਕੋਈ ਖ਼ਤਰਾ ਨਹੀਂ ਹੈ।
ਉਧਰ ਓਹਾਇਓ ਦੇ ਸਿਨਸਿਨਾਟੀ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਮੁਲਕ ਨੂੰ ਵੰਡਣ ਲਈ ਡੋਨਲਡ ਟਰੰਪ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਅਮਰੀਕਾ ‘ਚ ਦੋਵੇਂ ਵੱਡੀਆਂ ਪਾਰਟੀਆਂ (ਰਿਪਬਲਿਕਨ ਅਤੇ ਡੈਮੋਕਰੈਟਿਕ) ਵਿਚਕਾਰ ਸਹਿਯੋਗ ਦੀ ਭਾਵਨਾ ਮੁੜ ਤੋਂ ਪੈਦਾ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਅਜਿਹੀ ਅਗਵਾਈ ਦੀ ਲੋੜ ਹੈ ਜੋ ਤਣਾਅ ਘੱਟ ਕਰ ਸਕੇ ਅਤੇ ਵਾਰਤਾ ਦੇ ਰਾਹ ਖੋਲ੍ਹੇ।
ਬਾਇਡਨ ਮਿਸ਼ੀਗਨ ਤੇ ਨੇਵਾਦਾ ‘ਚ ਟਰੰਪ ਤੋਂ ਅੱਗੇ
ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਇ ਬਾਇਡਨ ਮਿਸ਼ੀਗਨ ਤੇ ਨੇਵਾਦਾ ‘ਚ ਡੋਨਲਡ ਟਰੰਪ ਤੋਂ ਛੇ ਫ਼ੀਸਦੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਊਂਜ ਲੋਵਾ ‘ਚ ਦੋਵੇਂ ਆਗੂਆਂ ਵਿਚਕਾਰ ਬਰਾਬਰ ਦੀ ਟੱਕਰ ਹੈ। 2016 ‘ਚ ਹੋਈਆਂ ਚੋਣਾਂ ਵੇਲੇ ਟਰੰਪ ਨੇ ਲੋਵਾ ਅਤੇ ਮਿਸ਼ੀਗਨ ‘ਚ ਜਿੱਤ ਹਾਸਲ ਕੀਤੀ ਸੀ ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਡੈਮੋਕਰੈਟਿਕ ਹਿਲੇਰੀ ਕਲਿੰਟਨ ਨੇ ਨੇਵਾਦਾ ‘ਚ ਜਿੱਤ ਦਾ ਝੰਡਾ ਗੱਡਿਆ ਸੀ। ઠਚੋਣ ਸਰਵੇਖਣ ਦੇ ਅੰਕੜੇ ਜਾਰੀ ਕੀਤੇ ਗਏ ਜਿਸ ‘ਚ ਕਿਹਾ ਗਿਆ ਹੈ ਕਿ ਟਰੰਪ (46) ਮਿਸ਼ੀਗਨ ਅਤੇ ਨੇਵਾਦਾ ‘ਚ ਬਾਇਡਨ (52) ਤੋਂ ਛੇ ਫ਼ੀਸਦੀ ਵੋਟਾਂ ਨਾਲ ਪਿੱਛੇ ਚੱਲ ਰਿਹਾ ਹੈ।
ਅਮਰੀਕਾ ‘ਚ ਭਾਰਤੀ ਮੂਲ ਦੇ ਸਮਾਜ ਸੇਵਕ ਦਾ ‘ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਸਮਾਜ ਸੇਵੀ ਹਰੀਸ਼ ਕੋਟੇਚਾ ਨੂੰ ਬੇਘਰੇ ਬੱਚਿਆਂ ਅਤੇ ਜਵਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਪਾਏ ਯੋਗਦਾਨ ਲਈ ਵੱਕਾਰੀ ‘ਸੈਂਡਰਾ ਨੀਸ ਲਾਈਫਟਾਈਮ ਐਚੀਵਮੈਂਟ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਐਸੋਸੀਏਸ਼ਨ ਫਾਰ ਐਜੂਕੇਸ਼ਨ ਆਫ਼ ਹੋਮ ਲੈੱਸ ਚਿਲਡਰਨ ਐਂਡ ਯੂਥ (ਐੱਨਏਈਐੱਚਸੀਵਾਈ) ਨੇ 9 ਅਕਤੂਬਰ ਨੂੰ ਆਪਣੀ 32ਵੀਂ ਸਾਲਾਨਾ ਕਾਨਫਰੰਸ ਵਿਚ ਕੋਟੇਚਾ, ਜੋ ਹਿੰਦੂ ਚੈਰੀਟੀਜ਼ ਫਾਰ ਅਮੈਰਿਕਾ (ਐੱਚਸੀ 4 ਏ) ਦੇ ਸੰਸਥਾਪਕ ਅਤੇ ਪ੍ਰਧਾਨ ਹਨ, ਦਾ ਸਨਮਾਨ ਕੀਤਾ।

RELATED ARTICLES
POPULAR POSTS