17.7 C
Toronto
Wednesday, September 30, 2026
spot_img
HomeਕੈਨੇਡਾFrontਭਾਰਤ ਤੇ ਅਮਰੀਕਾ ਵਿਚਾਲੇ ਵੱਡੀ ਟਰੇਡ ਡੀਲ ਹੋਣ ਦੀ ਉਮੀਦ

ਭਾਰਤ ਤੇ ਅਮਰੀਕਾ ਵਿਚਾਲੇ ਵੱਡੀ ਟਰੇਡ ਡੀਲ ਹੋਣ ਦੀ ਉਮੀਦ

ਭਾਰਤ ਤੇ ਅਮਰੀਕਾ ਵਿਚਾਲੇ ਵੱਡੀ ਟਰੇਡ ਡੀਲ ਹੋਣ ਦੀ ਉਮੀਦ
ਟਰੰਪ ਨੇ ਕਿਹਾ : ਚੀਨ ਨਾਲ ਡੀਲ ਹੋ ਚੁੱਕੀ ਹੈ ਅਤੇ ਹੁਣ ਭਾਰਤ ਨਾਲ ਵੀ ਹੋਵੇਗੀ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਇਕ ‘ਵੱਡੀ’ ਟਰੇਡ ਡੀਲ ਹੋਣ ਵਾਲੀ ਹੈ। ਇਹ ਗੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਹੋਏ ‘ਬਿਗ ਬਿਊਟੀਫੁੱਲ ਬਿੱਲ’ ਈਵੈਂਟ ਵਿਚ ਕਹੀ। ਟਰੰਪ ਨੇ ਦੱਸਿਆ ਕਿ ਅਮਰੀਕਾ ਨੇ ਹਾਲ ਹੀ ਵਿਚ ਚੀਨ ਨਾਲ ਵਪਾਰ ਸਮਝੌਤਾ ਕੀਤਾ ਹੈ ਅਤੇ ਹੁਣ ਭਾਰਤ ਦੇ ਨਾਲ ਵੀ ਅਜਿਹਾ ਹੀ ਕੁਝ ਵੱਡਾ ਹੋਣ ਵਾਲਾ ਹੈ। ਟਰੰਪ ਨੇ 2 ਅਪ੍ਰੈਲ ਨੂੰ ਦੁਨੀਆਭਰ ਦੇ ਕਰੀਬ 100 ਦੇਸ਼ਾਂ ’ਤੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਸੀ। ਇਸ ਵਿਚ ਭਾਰਤ ’ਤੇ 26 ਫੀਸਦੀ ਟੈਰਿਫ ਲੱਗਾ। ਫਿਰ 9 ਅਪ੍ਰੈਲ ਨੂੰ ਟਰੰਪ ਪ੍ਰਸ਼ਾਸਨ ਨੇ ਇਸ ਨੂੰ 90 ਦਿਨਾਂ ਲਈ ਟਾਲ ਦਿੱਤਾ। ਟਰੰਪ ਨੇ ਇਹ ਸਮਾਂ ਭਾਰਤ ਵਰਗੇ ਦੇਸ਼ਾਂ ਨੂੰ ਡੀਲ ’ਤੇ ਫੈਸਲੇ ਲੈਣ ਦੇ ਲਈ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੈਰਿਫ ਨੀਤੀ ਨਾਲ ਅਮਰੀਕੀ ਅਰਥ ਵਿਵਸਥਾ ਨੂੰ ਫਾਇਦਾ ਹੋਵੇਗਾ। ਅਜਿਹੇ ਵਿਚ ਭਾਰਤ ਅਤੇ ਅਮਰੀਕਾ ਇਸ ਡੀਲ ਦਾ ਪਹਿਲਾ ਪੜਾਅ ਅਗਲੇ ਮਹੀਨੇ ਯਾਨੀ ਕਿ ਜੁਲਾਈ 2025 ਤੱਕ ਪੂਰਾ ਕਰਨਾ ਚਾਹੁੰਦੇ ਹਨ।

RELATED ARTICLES
POPULAR POSTS