14.3 C
Toronto
Monday, October 19, 2026
spot_img
HomeਕੈਨੇਡਾFront‘ਕਾਕਰੋਚ ਜਨਤਾ ਪਾਰਟੀ’ ਦੇ ਵਿਰੋਧ ’ਚ ਆਈ ਨਵੀਂ ਪਾਰਟੀ

‘ਕਾਕਰੋਚ ਜਨਤਾ ਪਾਰਟੀ’ ਦੇ ਵਿਰੋਧ ’ਚ ਆਈ ਨਵੀਂ ਪਾਰਟੀ

‘ਕਾਕਰੋਚ ਜਨਤਾ ਪਾਰਟੀ’ ਦੇ ਵਿਰੋਧ ’ਚ ਆਈ ਨਵੀਂ ਪਾਰਟੀ
ਨਵੀਂ ‘ਲਾਲ ਹਿੱਟ ਜਨਤਾ ਪਾਰਟੀ’ ਨੇ ਦਿੱਲੀ ’ਚ ਕੀਤੀ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ‘ਕਾਕਰੋਚ ਜਨਤਾ ਪਾਰਟੀ’ ਵਲੋਂ ਚਲਾਏ ਜਾ ਰਹੇ ਅੰਦੋਲਨ ਦੇ ਦਰਮਿਆਨ ਦਿੱਲੀ ਵਿਚ ਇਸਦੇ ਵਿਰੋਧ ਵਿਚ ‘ਲਾਲ ਹਿੱਟ ਜਨਤਾ ਪਾਰਟੀ’ ਨਾਮਕ ਇਕ ਨਵੀਂ ਧਿਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਚਰਚਾ ਦਾ ਕੇਂਦਰ ਬਣੀ ਇਸ ਨਵੀਂ ਧਿਰ ਨੇ ਸੀਜੇਪੀ ਦੇ ਪ੍ਰਦਰਸ਼ਨਾਂ ਦਾ ਮੁਕਾਬਲਾ ਕਰਨ ਦਾ ਐਲਾਨ ਕੀਤਾ ਹੈ। ਇਸ ਸੰਗਠਨ ਨੇ ਨਵੀਂ ਦਿੱਲੀ ਸਥਿਤ ਮਾਲਵੀਆ ਸਮਿ੍ਰਤੀ ਭਵਨ ਵਿਖੇ ਆਪਣੀ ਪਹਿਲੀ ਮੈਂਬਰਸ਼ਿਪ ਬੈਠਕ ਕਰ ਲਈ ਹੈ। ਪਾਰਟੀ ਦੇ ਕਨਵੀਨਰ ਅਯਾਨ ਭਟਨਾਗਰ ਅਤੇ ਹੋਰ ਬੁਲਾਰਿਆਂ ਨੇ ਸੀਜੇਪੀ, ਕਾਂਗਰਸ ਪਾਰਟੀ ਅਤੇ ਪ੍ਰਦਰਸ਼ਨਕਾਰੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਧਰਨੇ-ਪ੍ਰਦਰਸ਼ਨ ਸੰਵਿਧਾਨਕ ਸੰਸਥਾਵਾਂ ਦੇ ਵਕਾਰ ਨੂੰ ਢਾਅ ਲਗਾ ਰਹੇ ਹਨ ਅਤੇ ਵਪਾਰੀਆਂ ਦਾ ਵੱਡਾ ਨੁਕਸਾਨ ਕਰ ਰਹੇ ਹਨ। ਭਟਨਾਗਰ ਨੇ ਕਿਹਾ ਕਿ ਇਸ ਧਿਰ ਦਾ ਗਠਨ ਚੋਣਾਂ ਲੜਨ ਲਈ ਨਹੀਂ, ਸਗੋਂ ਕਾਕਰੋਚ ਜਨਤਾ ਪਾਰਟੀ ਦਾ ਵਿਰੋਧ ਕਰਨ ਅਤੇ ਬਹਿਸ ਤੇ ਸ਼ਾਂਤਮਈ ਲਾਮਬੰਦੀ ਰਾਹੀਂ ਉਨ੍ਹਾਂ ਦੇ ਤਰਕਾਂ ਨੂੰ ਚੁਣੌਤੀ ਦੇਣ ਲਈ ਕੀਤਾ ਗਿਆ ਹੈ।

RELATED ARTICLES
POPULAR POSTS