Breaking News
Home / ਭਾਰਤ / ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਲੜਨਗੇ ਉਪ ਚੋਣ

ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਲੜਨਗੇ ਉਪ ਚੋਣ

ਆਉਂਦੀ 30 ਸਤੰਬਰ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ’ਚ ਹੋਣ ਵਾਲੀ ਉਪ ਚੋਣ ਲਈ ਵੋਟਾਂ 30 ਸਤੰਬਰ ਨੂੰ ਪੈਣਗੀਆਂ। ਮਮਤਾ ਬੈਨਰਜੀ ਆਪਣੀ ਮੁੱਖ ਮੰਤਰੀ ਦੀ ਕੁਰਸੀ ਨੂੰ ਬਚਾਉਣ ਲਈ ਚੋਣ ਮੈਦਾਨ ’ਚ ਉਤਰ ਆਏ ਹਨ। ਇਸ ਉਪ ਚੋਣ ਦੌਰਾਨ ਮਮਤਾ ਬੈਨਰਜੀ ਭਵਾਨੀਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਇਸ ਵਿਧਾਨ ਸਭਾ ਹਲਕੇ ’ਚ ਤਿ੍ਰਣਮੂਲ ਕਾਂਗਰਸ ਨੇ ਵੱਡੀ ਗਿਣਤੀ ’ਚ ਆਪਣੇ ਵਰਕਰਾਂ ਨੂੰ ਤਾਇਨਾਤ ਵੀ ਕਰ ਦਿੱਤਾ ਹੈ ਅਤੇ ਮਮਤਾ ਬੈਨਰਜੀ ਵੱਲੋਂ ਚਲਾਈਆਂ ਗਈਆਂ ਸਕੀਮਾਂ ਬਾਰੇ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰ ਤਿ੍ਰਣਮੂਲ ਕਾਂਗਰਸ ਦੀ ਕੋਸ਼ਿਸ਼ ਹੈ ਕਿ ਮਮਤਾ ਬੈਨਰਜੀ ਨੂੰ ਵੱਡੇ ਮਾਰਜਨ ਨਾਲ ਇਥੋਂ ਜਿੱਤ ਦਿਵਾਈ ਜਾਵੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਿ੍ਰਣਮੂਲ ਕਾਂਗਰਸ ਦੇ ਉਮੀਦਵਾਰ ਸ਼ੋਭਨਦੇਵ ਨੇ 28 ਹਜ਼ਾਰ ਵੋਟਾਂ ਦੇ ਫਰਕ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ। ਤਿ੍ਰਣਮੂਲ ਕਾਂਗਰਸ ਦੀ ਭਵਾਨੀਪੁਰ ਸੀਟ ਤੋਂ ਲਗਾਤਾਰ ਇਹ ਤੀਜੀ ਜਿੱਤ ਸੀ ਅਤੇ ਸ਼ਾਇਦ ਇਸੇ ਜਿੱਤ ਦੇ ਚਲਦਿਆਂ ਹੀ ਮਮਤਾ ਬੈਨਰਜੀ ਨੇ ਫਿਰ ਤੋਂ ਭਵਾਨੀਪੁਰ ਵਿਧਾਨ ਸਭਾ ਹਲਕੇ ਨੂੰ ਆਪਣੇ ਲਈ ਚੁਣਿਆ ਹੈ।

 

Check Also

‘ਇਸਕੋਨ ਕਸਾਈਆਂ ਨੂੰ ਗਾਵਾਂ ਵੇਚਦੀ ਹੈ’: ਮੰਦਰ ਅਥਾਰਟੀ ਨੇ ਭਾਜਪਾ ਸੰਸਦ ਮੇਨਕਾ ਗਾਂਧੀ ਦੇ ਦੋਸ਼ਾਂ ਦੀ ਨਿੰਦਾ ਕੀਤੀ

‘ਇਸਕੋਨ ਕਸਾਈਆਂ ਨੂੰ ਗਾਵਾਂ ਵੇਚਦੀ ਹੈ’: ਮੰਦਰ ਅਥਾਰਟੀ ਨੇ ਭਾਜਪਾ ਸੰਸਦ ਮੇਨਕਾ ਗਾਂਧੀ ਦੇ ਦੋਸ਼ਾਂ …