Breaking News
Home / ਕੈਨੇਡਾ / ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ ਮਿਤੀ 21ਜੁਲਾਈ, 2019 ਦਿਨ ਐਤਵਾਰ ਨੂੰ ਟੈਰਾ-ਕੋਟਾ ਕੰਸਰਵੇਸ਼ਨ ਏਰੀਆ ਜੋ ਕੇ 14452 ਵਿੰਸਟਿਨ ਚਰਚਿਲ ਬੁਲੇਵਾਰਡ ਤੇ ਸਥਿਤ ਹੈ ਵਿਚ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਨਾਲ ਸਬੰਧਿਤ ਸਾਰੇ ਵਿਦਿਆਰਥੀਆਂ, ਪ੍ਰੋਫੈਸਰਾਂ, ਕਰਮਚਾਰੀਆਂ, ਅਧਿਕਾਰੀਆਂ ਅਤੇ ਹੋਰ ਸੰਬੰਧਿਤ ਸੱਜਣਾਂ ਨੂੰ ਇਸ ਪਿਕਨਿਕ ਵਿਚ ਆਉਣ ਦਾ ਹਾਰਦਿੱਕ ਸੱਦਾ ਦਿੱਤਾ ਜਾਂਦਾ ਹੈ। ਖੇਤੀਬਾੜੀ ਯੂਨੀਵਰਸਿਟੀ ਦਾ ਪੰਜਾਬ ਦੀਆਂ ਫਸਲਾਂ ਦਾ ਝਾੜ ਵਧਾਉਣ ਵਿਚ ਵੱਡਾ ਯੋਗਦਾਨ ਰਿਹਾ ਹੈ। ਕੈਨੇਡਾ ਰਹਿ ਰਹੇ ਜਿਆਦਾਤਰ ਪ੍ਰੋਫੈਸਰ, ਕਰਮਚਾਰੀ ਵੀਹਵੀਂ ਸਦੀ ਦੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ ਦੀ ਖੇਤੀ ਵਿਚ ਆਈ ਕਰਾਂਤੀ ਦੇ ਸਿਰਜਕਾਂ ਵਿਚੋਂ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ 1990 ਤੋਂ ਬਾਅਦ ਆਸਟਰੇਲੀਆ ਜਾਂ ਕੈਨੇਡਾ ਵਿਚ ਅਪਣੀਆਂ ਅਗਲੀਆਂ ਪੀੜੀਆਂ ਦੇ ਇਨ੍ਹਾਂ ਦੇਸ਼ਾਂ ਵਿਚ ਦਿਸਦੇ ਚੰਗੇ ਭਵਿਖ ਲਈ ਵੱਡੀਆਂ ਪਦਵੀਆਂ ਛੱਡ ਕੇ ਇਥੇ ਆ ਵਸੇ ਅਤੇ ਅੱਜ ਕੱਲ੍ਹ ਇਥੇ ਵੀ ਚੰਗੀਆਂ ਨੌਕਰੀਆਂ ਕਰ ਰਹੇ ਹਨ ਜਾਂ ਅਪਣੇ ਚੰਗੇ ਕਾਰੋਬਾਰ ਚਲਾ ਰਹੇ ਹਨ। ਇਸ ਪਿਕਨਿਕ ਵਿਚ ਹਾਸੇ ਠੱਠੇ ਤੋਂ ਇਲਾਵਾ, ਪਰਿਵਾਰਕ ਮੈਂਬਰਾਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਹੁੰਦਾ ਹੈ, ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਖਾਣ ਪੀਣ ਦਾ ਵੀ ਚੰਗਾ ਪ੍ਰਬੰਧ ਕੀਤਾ ਜਾਂਦਾ ਹੈ। ਸੋ ਸਾਰੇ ਸੰਬੰਧਿਤ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਸਮੇਂ ਸਿਰ ਪਹੁੰਚੋ ਅਤੇ ਆਪਣੀਆਂ ਪੀ ਏ ਯੂ ਨਾਲ ਜੁੜੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰੋ। ਹੋਰ ਜਾਣਕਾਰੀ ਲਈ ਕੁਲਦੀਪ ਸਿੰਘ ਚਹਿਲ (647-290-9267) ਜਾਂ ਜਸਵੰਤ ਸਿੰਘ ਕੰਬੋਜ (416-567-4416) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …