-0.7 C
Toronto
Sunday, January 11, 2026
spot_img
Homeਕੈਨੇਡਾਬਰੈਂਪਟਨ ਵੈਸਟ ਤੋਂ ਪ੍ਰੋਵਿੰਸ਼ੀਅਲ ਐਨ ਡੀ ਪੀ ਉਮੀਦਵਾਰ ਜਗਰੂਪ ਸਿੰਘ ਲਿਬਰਲ ਕਮਲ...

ਬਰੈਂਪਟਨ ਵੈਸਟ ਤੋਂ ਪ੍ਰੋਵਿੰਸ਼ੀਅਲ ਐਨ ਡੀ ਪੀ ਉਮੀਦਵਾਰ ਜਗਰੂਪ ਸਿੰਘ ਲਿਬਰਲ ਕਮਲ ਖਹਿਰਾ ਦੇ ਸਮਰਥਨ ‘ਚ ਨਿੱਤਰਿਆ

ਬਰੈਂਪਟਨ/ਬਿਊਰੋ ਨਿਊਜ਼
2018 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਐਨ ਡੀ ਪੀ ਦੇ ਬਰੈਂਪਟਨ ਵੈਸਟ ਰਾਈਡਿੰਗ ਤੋਂ ਉਮੀਦਵਾਰ ਜਗਰੂਪ ਸਿੰਘ ਨੇ ਇਸ ਹਫ਼ਤੇ ਕਮਲ ਖਹਿਰਾ ਦਾ ਸਮਰੱਥਨ ਕਰਨ ਦਾ ਐਲਾਨ ਕੀਤਾ ਹੈ। ਜਗਰੂਪ ਸਿੰਘ ਦੀ ਪਿਛਲੇ ਸਾਲ ਦੀਆਂ ਚੋਣਾਂ ਵਿੱਚ ਮਹਿਜ਼ 490 ਵੋਟਾਂ ਨਾਲ ਹਾਰ ਹੋਈ ਸੀ।
ਸਿੰਘ ਨੇ ਕਿਹਾ ਕਿ ਉਸਨੇ ਆ ਰਹੀਆਂ ਚੋਣਾਂ ਵਿੱਚ ਬਰੈਂਪਟਨ ਵੈਸਟ ਤੋਂ ਖੜ੍ਹੇ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਸਮਾਂ ਕੱਢਿਆ ਅਤੇ ਇਹ ਕਮਲ ਖਹਿਰਾ ਦੀ ਬਰੈਂਪਟਨ ਵੈਸਟ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇਮਾਨਦਾਰ ਅਤੇ ਵਿਹਾਰਕ ਪਹੁੰਚ ਅਤੇ ਮੁਸ਼ਕਲਾਂ ਦੇ ਹੱਲ ਲਈ ਰਲ ਮਿਲ ਕੇ ਕੰਮ ਕਰਨ ਦੀ ਕਮਲ ਦੀ ਕਾਬਲੀਅਤ ਸੀ ਜਿਸਨੇ ਉਸਨੂੰ ਸੱਭ ਤੋਂ ਵੱਧ ਪ੍ਰਭਾਵਿਤ ਕੀਤਾ। ਉਸਨੇ ਗੱਲ ਨੋਟ ਕੀਤੀ ਕਿ ”ਕਮਲ ਕਮਿਊਨਿਟੀ ਵਿੱਚ ਯੂਥ ਦੀ ਦ੍ਰਿੜ ਸਮਰੱਥਕ ਰਹੀ ਹੈ ਜੋ ਕਿ 21 ਅਕਤੂਬਰ ਨੂੰ ਹੋਣ ਜਾ ਰਹੀਆਂ ਵੋਟਾਂ ਵਿੱਚ ਵੋਟਰਾਂ ਦਾ ਸੱਭ ਤੋਂ ਵੱਡਾ ਹਿੱਸਾ ਹੋਣਗੇ। ਉਨ੍ਹਾਂ ਨੇ ਚੋਣ ਪ੍ਰਚਾਰ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਅਤੇ ਚੋਣ ਦੇ ਇਹਨਾਂ ਆਖਰੀ ਅਤੇ ਨਾਜ਼ੁਕ ਦਿਨਾਂ ਵਿੱਚ ਬਰੈਂਪਟਨ ਵੈਸਟ ਦੇ ਚੋਣ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਇੱਛਾ ਜਾਹਰ ਕੀਤੀ।
ਜਿਸ ਪਾਰਟੀ ਦੇ ਝੰਡੇ ਥੱਲੇ ਉਸਨੇ ਪਿਛਲੇ ਸਾਲ ਬਰੈਂਪਟਨ ਵੈਸਟ ਤੋਂ ਚੋਣ ਲੜੀ ਸੀ, ਉਸ ਐਨ ਡੀ ਪੀ ਦੇ ਵਿਰੁੱਧ ਜਾਣ ਦੇ ਫੈਸਲੇ ਦਾ ਜਵਾਬ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਜਿਸ ਢੰਗ ਨਾਲ ਫੈਡਰਲ ਐਨ ਡੀ ਪੀ ਪੁਰਾਣੇ ਸਮਰੱਥਕਾਂ ਅਤੇ ਵਾਲੰਟੀਅਰਾਂ ਦੀ ਅਣਦੇਖੀ ਕਰ ਰਹੀ ਹੈ ਅਤੇ ਜਿਵੇਂ ਢੰਗ ਨਾਲ ਚੋਣਾਂ ਵਿੱਚ ਬਾਹਰੋਂ ਲਿਆ ਕੇ ਉਮੀਦਵਾਰ ਪੈਰਾਸ਼ੂਟ ਕੀਤੇ ਜਾ ਰਹੇ ਹਨ, ਉਸ ਤੋਂ ਉਹ ਬਹੁਤ ਨਿਰ ਉਤਸ਼ਾਹਿਤ ਹੋਇਆ ਸੀ। ਜਗਰੂਪ ਸਿੰਘ ਨੇ ਕਿਹਾ ਕਿ ਉਹ ਹੁਣ ઑਐਨ ਡੀ ਪੀ ਦੇ ਵਾਅਦਿਆਂ ਦਾ ਬਿਲਕੁਲ ਯਕੀਨ ਨਹੀਂ ਕਰਦਾ ਕਿਉਂਕਿ ਉਹਨਾਂ ਦੀਆਂ ਚਾਲਾਂઠઠਇੱਕ ਅਜਿਹੇ ਸੱਚ ਨੂੰ ਉਜਾਗਰ ਕਰਦੀਆਂ ਹਨ ਜੋ ਉਹਨਾਂ ਦੇ ਪਲੇਟਫਾਰਮ ਦਾ ਸੱਚ ਨਹੀਂ ਹੈ।
ਕਮਲ ਖਹਿਰਾ ਨੇ ਸਿੰਘ ਵਿੱਚ ਮੌਜੂਦ ਕਦਰਾਂ ਕੀਮਤਾਂ ਲਈ ਖੜ੍ਹੇ ਹੋਣ ਦੇ ਹੌਸਲੇ ਦੀ ਦਾਦ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ”ਜਗਰੂਪ ਨੇ ਪਿਛਲੇ ਸਾਲ ਇੱਕ ਸ਼ਖਤ ਚੋਣ ਮੁਕਾਬਲਾ ਲੜਿਆ ਸੀ ਅਤੇ ਮੈਂ ਜਾਣਦੀ ਹਾਂ ਕਿ ਉਹ ਬਰੈਂਪਟਨ ਵੈਸਟ ਵਿੱਚ ਪਰਿਵਾਰਾਂ ਵਾਸਤੇ ਇੱਕ ਚੰਗਾ ਭੱਵਿਖ ਉਸਾਰਨ ਦਾ ਸਮਰੱਥਕ ਹੈ। ਮੈਂ ਉਸਦੇ ਸਮਰੱਥਨ ਲਈ ਧੰਨਵਾਦੀ ਹਾਂ ਅਤੇ ਸਮਝਦੀ ਹਾਂ ਕਿ ਜਦੋਂ ਅਸੀਂ ਚੋਣਾਂ ਦੇ ਆਖਰੀ ਦੌਰ ਵਿੱਚ ਦਾਖ਼ਲ ਹੋ ਰਹੇ ਹਾਂ, ਜਗਰੂਪ ਸਾਡੀ ਚੋਣ ਮੁਹਿੰਮ ਵਿੱਚ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਭਰੇਗਾ।

RELATED ARTICLES
POPULAR POSTS