Breaking News
Home / ਕੈਨੇਡਾ / ਛੋਟੇ ਭਰਾ ਦੇ ਅਕਾਲ-ਚਲਾਣੇ ‘ਤੇ ਗੁਰਦੇਵ ਸਿੰਘ ਮਾਨ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

ਛੋਟੇ ਭਰਾ ਦੇ ਅਕਾਲ-ਚਲਾਣੇ ‘ਤੇ ਗੁਰਦੇਵ ਸਿੰਘ ਮਾਨ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 31 ਜੁਲਾਈ ਨੂੰ ਪੰਜਾਬੀ ਕਮਿਊਨਿਟੀ ਦੀ ਅਹਿਮ ਸ਼ਖ਼ਸੀਅਤ ਗੁਰਦੇਵ ਸਿੰਘ ਦੇ ਛੋਟੇ ਭਰਾ ਸੁਰਜੀਤ ਸਿੰਘ ਮਾਨ ਦੀ ਹਸਪਤਾਲ ਵਿਚ ਹੋਈ ਮੌਤ ‘ਤੇ ਬਰੈਂਪਟਨ ਵਿਚ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਅਤੇ ਨਜ਼ਦੀਕੀਆਂ ਵੱਲੋਂ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਪੂਰ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਪ੍ਰਿੰਸੀਪਲ ਸਰਵਣ ਸਿੰਘ, ਪਰਮਜੀਤ ਸਿੰਘ ਕਾਹਲੋਂ, ਪਿਆਰਾ ਸਿੰਘ ਤੂਰ, ਸੱਤਪਾਲ ਜੌਹਲ, ਸਤਵੰਤ ਸਿੰਘ ਬੋਪਾਰਾਏ, ਬਲਦੇਵ ਸਿੰਘ ਸਹਿਦੇਵ, ਹਰਚੰਦ ਸਿੰਘ ਬਾਸੀ, ਸੁੱਖੀ ਪੰਧੇਰ, ਗੁਰਚਰਨ ਸਿੰਘ ਚੰਨੀ, ਕ੍ਰਿਪਾਲ ਸਿੰਘ ਪੰਨੂ, ਰਾਜਪਾਲ ਹੋਠੀ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ ਅਤੇ ਕਈ ਹੋਰ ਸ਼ਾਮਲ ਹਨ। ਸੁਰਜੀਤ ਸਿੰਘ ਮਾਨ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿਚ ਜ਼ੇਰੇ-ਇਲਾਜ ਸਨ। ਮੰਗਲਵਾਰ ਦੀ ਸਵੇਰ ਨੂੰ ਉਨ੍ਹਾਂ ਨੇ ਟੋਰਾਂਟੋ ਦੇ ਕੈਂਸਰ ਹਸਪਤਾਲ ਵਿਚ ਹੀ ਆਪਣੇ ਆਖ਼ਰੀ ਸਾਹ ਲਏ ਅਤੇ ਫਿਰ ਉਨ੍ਹਾਂ ਦੀ ਰੂਹ ਉਸ ਅਗੰਮੀ ਸ਼ਕਤੀ ਦੇ ਵਿਚ ਲੀਨ ਹੋ ਗਈ। ਉਨ੍ਹਾਂ ਦੇ ਪਾਰਥਿਕ ਸਰੀਰ ਦਾ ਸਸਕਾਰ 2 ਅਗੱਸਤ ਦਿਨ ਵੀਰਵਾਰ ਨੂੰ ਬਰੈਂਪਟਨ ਕਰਿਮੇਟੋਰੀਆਮ ਵਿਖੇ 11.00 ਵਜੇ ਤੋਂ 1.00 ਵਜੇ ਤੱਕ ਕੀਤਾ ਜਾਏਗਾ ਅਤੇ ਗੁਰੂ ਗ੍ਰੰਥ ਸਾਹਿਬ ਗੀ ਦੇ ਅਖੰਡ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਸਮਾਗ਼ਮ ਸਕਾਰਬਰੋ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਚਾਰ ਵਜੇ ਤੋਂ ਛੇ ਵਜੇ ਦਰਮਿਆਨ ਹੋੇਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …