ਬਰੈਂਪਟਨ/ਹਰਜੀਤ ਸਿੰਘ ਬਾਜਵਾ
ਗੁਰੂ ਨਾਨਕ ਕਮਿਊਨਿਟੀ ਸਰਵਸਿਜ਼ ਫਾਊਂਡੇਸ਼ਨ (ਜੀ ਐਨ ਸੀ ਐਸ ਐਫ) ਦੇ ਪ੍ਰਧਾਨ ਅਤੇ ਪੰਜਾਬ ਸਪੋਰਟਸ ਦੇ ਸੰਚਾਲਕ ਬਲਬੀਰ ਸਿੰਘ ਸੰਧੂ ਅਤੇ ਚੇਅਰਮੈਨ ਨਾਮਵਰ ਰਿਆਲਟਰ ਮੇਜਰ ਸਿੰਘ ਨਾਗਰਾ ਵੱਲੋਂ ਲੰਘੇ ਦਿਨੀਂ ਸੰਸਥਾ ਵੱਲੋਂ ਕਰਵਾਈ ਗੁਰੂ ਨਾਨਕ ਕਾਰ ਰੈਲੀ ਦੌਰਾਨ ਆਪਣਾ ਯੋਗਦਾਨ ਪਾਉਣ ਲਈ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਉੱਘੇ ਰਿਆਲਟਰ ਹਰਪ੍ਰੀਤ ਸਿੰਘ (ਹਰਪ ਗਰੇਵਾਲ) ਗਰੇਵਾਲ ਦਾ ਬਰੈਂਪਟਨ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਜਿੱਥੇ ਮੇਜਰ ਸਿੰਘ ਨਾਗਰਾ ਨੇ ਹਰਪ ਗਰੇਵਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਮਾਜਿਕ ਕੰਮਾਂ ਬਾਰੇ ਦੱਸਦਿਆਂ ਆਖਿਆ ਕਿ ਹਰਪ ਗਰੇਵਾਲ ਜਿੱਥੇ ਰੀਅਲ ਅਸਟੇਟ ਦੀਆਂ ਸੇਵਾਵਾਂ ਬੜੀ ਇਮਾਨਦਾਰੀ ਨਾਲ ਪ੍ਰਦਾਨ ਕਰਦੇ ਹਨ ਉੱਥੇ ਹੀ ਸਮਾਜਿਕ ਕਾਰਜਾਂ ਵਿੱਚ ਵੀ ਉਹ ਹਮੇਸ਼ਾਂ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਅਜਿਹੇ ਸੱਜਣਾਂ ਦੀ ਮਦਦ ਅਤੇ ਹੱਲਾਸ਼ੇਰੀ ਨਾਲ ਹੀ ਗੁਰੂ ਨਾਨਕ ਕਾਰ ਰੈਲੀ ਜਿਹਾ ਕਾਰਜ ਸਿਰੇ ਚੜ੍ਹ ਸਕਦਾ ਹੈ।ਇਸ ਦੌਰਾਨ ਉਹਨਾਂ ਹੋਰ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਨੌਜਵਾਨ ਆਗੂ ਗੁਰਤੇਜ ਔਲਖ ਵੀ ਮੌਜੂਦ ਸਨ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …