0.2 C
Toronto
Wednesday, December 3, 2025
spot_img
Homeਕੈਨੇਡਾਬਰੈਂਪਟਨ ਦੀਆਂ ਬੇਸਮੈਂਟਾਂ ਵਿਚ ਸਿਟੀ ਵਲੋਂ ਛਾਪੇਮਾਰੀ ਜਾਰੀ

ਬਰੈਂਪਟਨ ਦੀਆਂ ਬੇਸਮੈਂਟਾਂ ਵਿਚ ਸਿਟੀ ਵਲੋਂ ਛਾਪੇਮਾਰੀ ਜਾਰੀ

ਪਿਛਲੇ ਕੁਝ ਮਹੀਨਿਆਂ ਤੋਂ ਬਰੈਂਪਟਨ ਦੇ ਘਰ ਮਾਲਕ ਸਿਟੀ ਦੇ ਬਿਲਡਿੰਗ ਡਿਵੀਜ਼ਨ ਤੋਂ ਕਾਫੀ ਚਿੰਤਤ ਹਨ। ਅਫਸਰ ਘਰਾਂ ਵਿਚ ਜੰਗੀ ਪੱਧਰ ‘ਤੇ ਛਾਪੇ ਮਾਰ ਰਹੇ ਹਨ ਅਤੇ ਜੁਰਮਾਨੇ ਕਰ ਰਹੇ ਹਨ। ਇਸ ਤੋਂ ਇਲਾਵਾ ਸਿਟੀ ਦੇ ਅਫਸਰਾਂ ਦਾ ਰਵੱਈਆ ਵੀ ਬਹੁਤ ਮੰਦਭਾਗਾ ਹੈ। ਇਸ ਧੱਕੇਸ਼ਾਹੀ ਤੋਂ ਤੰਗ ਆ ਕੇ ਕੁਝ ਚਿੰਤਿਤ ਨਿਵਾਸੀਆਂ ਨੇ ਇਕੱਠੇ ਹੋ ਕੇ ਆਪਣੀ ਅਵਾਜ਼ ਸਬੰਧਤ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ।
ਇਸ ਸਬੰਧੀ 15 ਸਤੰਬਰ ਦਿਨ ਐਤਵਾਰ ਨੂੰ ਇਕ ਜਨਤਕ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿਚ ਹੋਰ ਵੀ ਕਈ ਗੰਭੀਰ ਮੁੱਦੇ ਜਿਵੇਂ ਸੁਰੱਖਿਅਤ ਰਿਹਾਇਸ਼, ਬੱਸ ਸੁਵਿਧਾਵਾਂ, ਸ਼ਹਿਰ ਵਿਚ ਵਧ ਰਿਹਾ ਅਪਰਾਧ ਆਦਿ ਵਿਚਾਰੇ ਜਾਣਗੇ। ਕਈ ਮਕਾਨ ਮਾਲਕਾਂ ਨੇ ਦੱਸਿਆ ਕਿ ਬੇਸਮੈਂਟਾਂ ਦਾ ਪਰਮਿਟ ਲੈਣ ਲਈ ਉਨ੍ਹਾਂ ਦਾ 25000 ਡਾਲਰ ਤੱਕ ਲੱਗ ਚੁੱਕਿਆ ਹੈ, ਉਪਰੋਂ ਅਫਸਰ ਇਸ ਰੋਅਬ ਨਾਲ ਗੱਲ ਕਰਦੇ ਹਨ ਕਿ ਭੁਲੇਖਾ ਪੈ ਜਾਂਦਾ ਹੈ ਕਿ ਕੀ ਇਹ ਕੈਨੇਡਾ ਹੀ ਹੈ? ਬੁਵੇਅਰਡ ਅਤੇ ਫਰਨਫੌਰੈਸਟ, ਚਿੰਗਕੂਜੀ ਅਤੇ ਵਿਲੀਅਮਜ਼ ਪਾਰਕਵੇਅ, ਬ੍ਰੈਮਲੀ ਅਤੇ ਸੈਂਡਲਵੁੱਡ ਅਤੇ ਡਿਕਸੀ ਅਤੇ ਕੂਈਨ ਦੇ ਏਰੀਏ ਤੋਂ ਇਸ ਛਾਪੇਮਾਰੀ ਦੀਆਂ ਰਿਪੋਰਟਾਂ ਮਿਲ ਚੁੱਕੀਆਂ ਹਨ। ਹਰ ਥਾਂ ‘ਤੇ ਅਫਸਰਾਂ ਨੂੰ ਪੁੱਛਣ ‘ਤੇ ਇਕ ਹੀ ਜਵਾਬ ਹੁੰਦਾ ਹੈ ਕਿ ਤੁਹਾਡੀ ਕੰਪਲੇਂਟ ਹੋਈ ਹੈ, ਇਕ ਏਰੀਏ ਵਿਚ ਤਾਂ ਅਫਸਰ ਕਹਿੰਦਾ ਕਿ ਤੁਹਾਡੀ 40 ਘਰਾਂ ਦੀ ਕੰਪਲੇਂਟ ਆਈ ਹੈ। ਕਈ ਘਰਾਂ ਵਿਚ ਤਾਂ ਅਫਸਰ ਨੋਟਿਸ ਦੇਣ ਸਾਰ ਹੀ ਬੇਸਮੈਂਟ ਬੇਸਮੈਂਟ ਅੰਦਰ ਵੜ ਗਏ ਅਤੇ ਫੋਟੋਆਂ ਖਿੱਚਣ ਲਗ ਪਏ। ਇਸ ਮੀਟਿੰਗ ਤੋਂ ਬਾਅਦ ਮਕਾਨ ਮਾਲਕਾਂ ਦਾ ਇਕ ਗਰੁੱਪ ਸਿਟੀ ਹਾਲ ਜਾ ਕੇ ਮੇਅਰ ਅਤੇ ਕਾਊਂਸਲਰਾਂ ਨੂੰ ਵੀ ਮਿਲੇਗਾ। ਇਸ ਮੀਟਿੰਗ ਦਾ ਮੁੱਖ ਮਕਸਦ ਬਰੈਂਪਟਨ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਮਿਲ ਕੇ ਹੱਲ ਲੱਭਣਾ ਹੈ।
ਇਸ ਮੀਟਿੰਗ ਦੀ ਤਿਆਰੀ ਵਿਚ 35 ਦੇ ਕਰੀਬ ਕਨਸਰਨਡ ਬਰੈਂਪਟਨ ਰੈਜੀਡੈਂਟਸ ਜੁਟੇ ਹੋਏ ਹਨ। ਮੀਟਿੰਗ ਟੈਰੀ ਮਿਲਰ ਰੀਕ੍ਰੇਸ਼ੀਅਨ ਸੈਂਟਰ ਵਿਚ ਬਾਅਦ ਦੁਪਹਿਰ 3 ਵਜੇ ਹਾਲ ਨੰਬਰ 2 ਵਿਚ ਹੋਵੇਗੀ, ਲਿਮਟਿਡ ਕਪੈਸਟੀ ਹੋਣ ਕਰਕੇ ਬੇਨਤੀ ਹੈ ਕਿ ਫੋਨ ਕਰਕੇ ਆਪਣੀ ਸੀਟ ਰਿਜ਼ਰਵ ਕਰਵਾ ਲੈਣੀ। ਹੋਰ ਜਾਣਕਾਰੀ ਫੋਨ ਕਰ ਸਕਦੇ ਹੋ, 647-986-0011 ਜਾਂ 416-895-4100

RELATED ARTICLES
POPULAR POSTS