8.7 C
Toronto
Friday, October 17, 2025
spot_img
Homeਕੈਨੇਡਾਬਰੈਂਪਟਨ ਵਾਸੀਆਂ ਲਈ ਬਜਟ ਅਰਥ ਭਰਪੂਰ : ਕਮਲ ਖਹਿਰਾ

ਬਰੈਂਪਟਨ ਵਾਸੀਆਂ ਲਈ ਬਜਟ ਅਰਥ ਭਰਪੂਰ : ਕਮਲ ਖਹਿਰਾ

ਓਟਾਵਾ : ਵਿੱਤ ਮੰਤਰੀ ਬਿੱਲ ਮੋਰਨਿਊ ਨੇ 2019 ਲਈ ਬੱਜਟ ਪੇਸ਼ ਕੀਤਾ ਅਤੇ ਮੈਂਬਰ ਪਾਰਲੀਮੈਂਟ ਬੀਬੀ ਕਮਲ ਖਹਿਰਾ ਨੇ ਕਿਹਾ ਹੈ ਕਿ ਇਸ ਯੋਜਨਾ ਵਿੱਚ ਬਰੈਂਪਟਨ ਵਾਸੀਆਂ ਲਈ ਅਰਥ-ਭਰਪੂਰ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਵਾਰ ਘਰ ਖਰੀਦਣ ਲਈ ਮਿਲਣ ਵਾਲੇ ਲਾਭ ਨਾਲ ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਨੂੰ ਹਰ ਮਹੀਨੇ ਘੱਟ ਮੌਰਗੇਜ਼ ਅਦਾ ਕਰਨੀ ਪਵੇਗੀ। ਨਸਲਵਾਦ ਵਿਰੋਧੀ ਕੌਮੀ ਰਣਨੀਤੀ ਤਿਆਰ ਕਰਨ ਵਾਸਤੇ ਕੈਨੇਡਾ ਭਰ ਵਿੱਚ ਸਲਾਹ ਮਸ਼ਵਰੇ ਕਰਨ ਲਈ ਬੱਜਟ ਵਿੱਚ 23 ਮਿਲੀਅਨ ਡਾਲਰ ਰੱਖੇ ਗਏ ਹਨ ਅਤੇ ਔਰਤਾਂ ਅਤੇ ਲੜਕੀਆਂ ਵਿਰੁੱਧ ਨਸਲਵਾਦ ਅਤੇ ਪੱਖਵਾਦ ਨਾਲ ਲੜਨ ਵਾਲੇ ਪ੍ਰੋਗਰਾਮਾਂ ਵਾਸਤੇ ਵਧੇਰੇ ਫੰਡ ਰੱਖੇ ਗਏ ਹਨ। 2018 ਦੇ ਬੱਜਟ ਵਿੱਚ ਕਾਲੇ ਭਾਈਚਾਰੇ ਦੇ ਯੂਥ ਨੂੰ ਸਮਰੱਥਾਵਾਨ ਬਣਾਉਣ ਅਤੇ ਇਸ ਭਾਈਚਾਰੇ ਨੂੰ ਦਰਪੇਸ਼ ਨਿਰਾਲੀਆਂ ਚੁਣੌਤੀਆਂ ਕਾਰਣ ਮਾਨਸਿਕ ਸਿਹਤ ਲਈ ਸਹਾਰੇ ਵਾਸਤੇ 19 ਮਿਲੀਅਨ ਡਾਲਰ ਰੱਖੇ ਗਏ ਸਨ। ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ 2019 ਦੇ ਬੱਜਟ ਵਿੱਚ ਨਸਲਵਾਦ ਨਾਲ ਲੜਨ ਲਈ ਕਮਿਊਨਿਟੀ ਆਧਾਰ ਯੋਜਨਾ ਨੂੰ ਸਹਾਰਾ ਦੇਣ ਵਾਸਤੇ 45 ਮਿਲੀਅਨ ਡਾਲਰ ਰੱਖੇ ਗਏ ਹਨ। ਬੱਜਟ 25 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਕਾਲੇ ਭਾਈਚਾਰੇ ਦੇ ਜਸ਼ਨਾਂ ਅਤੇ ਸਮਰੱਥਾ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇਂਦਾ ਹੈ। ਬੱਜਟ ਕੈਨੇਡਾ ਭਰ ਵਿੱਚ ਫੈਲੇ ਕੈਨੇਡੀਅਨ ਸਾਈਬਰ ਸਿਕਿਉਰਿਟੀ ਨੈੱਟਵਰਕਾਂ ਨੂੰ 80 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਸਹਾਰਾ ਦਿੰਦਾ ਹੈ। ਮਿਊਸਪੈਲਿਟੀਆਂ ਨੂੰ ਮਿਲਣ ਵਾਲੇ ਫੰਡਾਂ ਨੂੰ ਦੁੱਗਣਾ ਕਰਦੇ ਹੋਏ 2019 ਦਾ ਬੱਜਟ ਮਿਊਂਸਪੈਲਟੀਆਂ ਨੂੰ 2.2 ਬਿਲੀਅਨ ਡਾਲਰ ਦੀ ਸਿੱਧੀ ਟਰਾਂਸਫਰ ਨਾਲ ਉਹਨਾਂ ਨੂੰ ਥੋੜ੍ਹੇ ਸਮੇਂ ਦੀਆਂ ਬੁਨਿਆਦੀ ਢਾਂਚੇ ਦੀਆਂ ਪਹਿਲਤਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।

RELATED ARTICLES

ਗ਼ਜ਼ਲ

POPULAR POSTS