-4.8 C
Toronto
Friday, December 12, 2025
spot_img
Homeਕੈਨੇਡਾ'ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ' ਦੀ ਮਹੀਨਾਵਾਰ ਮੀਟਿੰਗ 23 ਜੂਨ ਨੂੰ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਮਹੀਨਾਵਾਰ ਮੀਟਿੰਗ 23 ਜੂਨ ਨੂੰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਆਮ ਤੌਰ ‘ਤੇ ਹਰ ਮਹੀਨੇ ਦੇ ਤੀਸਰੇ ਐਤਵਾਰ ਹੁੰਦੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਜ਼ਰੂਰੀ ਕਾਰਨਾਂ ਕਰਕੇ ਇਹ ਮੀਟਿੰਗਾਂ ਸ਼ਨੀਵਾਰ ਵਾਲੇ ਦਿਨ ਵੀ ਰੱਖਣੀਆਂ ਪਈਆਂ। ਇਸ ਵਾਰ ਵੀ ਬਰੈਂਪਟਨ ਵਿੱਚ  ਔਰਤਾਂ ਦੀ ਸਰਗ਼ਰਮ ਜੱਥੇਬੰਦੀ ‘ਦਿਸ਼ਾ’ ਵੱਲੋਂ 17-18 ਜੂਨ ਨੂੰ ਕਰਵਾਈ ਗਈ ਦੋ-ਦਿਨਾਂ ਅੰਤਰ-ਰਾਸ਼ਟਰੀ ਮਹਿਲਾ ਕਾਨਫ਼ਰੰਸ ਕਰਕੇ ਸਭਾ ਦੀ ਮਹੀਨਾਵਾਰ ਮੀਟਿੰਗ ਸ਼ੁੱਕਰਵਾਰ ਸ਼ਾਮ ਨੂੰ 5.00 ਵਜੇ ਤੋਂ 8.00 ਵਜੇ ਤੱਕ 2250 ਬੋਵੇਰਡ ਡਰਾਈਵ (ਈਸਟ) ਸਥਿਤ ‘ਹੋਮ ਲਾਈਫ਼ ਰਿਅਲਟੀ’ ਆਫ਼ਿਸ ਦੇ ਬੇਸਮੈਂਟ ਵਿਚਲੇ ਮੀਟਿੰਗ ਹਾਲ ਵਿੱਚ ਕਰਵਾਈ ਜਾ ਰਹੀ ਹੈ।
ਮੈਂਬਰਾਂ ਦੀ ਜਾਣਕਾਰੀ ਲਈ ਦੱਸਿਆ ਜਾ ਰਿਹਾ ਹੈ ਕਿ ਸਭਾ ਦੀਆਂ ਇਸ ਤੋਂ ਪਿਛਲੀਆਂ ਕੁਝ ਮਾਸਿਕ-ਇਕੱਤਰਤਾਵਾਂ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ ਹੋਈਆਂ ਸਨ ਪਰ ਇਹ ਇਕੱਤਰਤਾ ਇੱਥੇ ਹੋਣ ਵਾਲੀਆਂ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿੱਚ ਸ਼ਿਰਕਤ ਕਰਨ ਵਾਲੇ ਡੈਲੀਗੇਟਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਵਾਰ 2250 ਬੋਵੇਰਡ ਡਰਾਈਵ (ਈਸਟ) ਵਿਖੇ ਰੱਖੀ ਗਈ ਹੈ। ਅਲਬੱਤਾ, ਇਸ ਤੋਂ ਅਗਲੀਆਂ ਮੀਟਿੰਗਾਂ ਫਿਰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ ਹੀ ਹੋਣਗੀਆਂ।  ਇਸ ਮੀਟਿੰਗ ਵਿੱਚ ਅੰਤਰ-ਰਾਸ਼ਟਰੀ ਕਾਨਫ਼ਰੰਸਾਂ ਵਿੱਚ ਸ਼ਿਰਕਤ ਕਰਨ ਵਾਲੇ ਡੈਲੀਗੇਟਾਂ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਕਵੀ-ਦਰਬਾਰ ਵਿਚ ਉਨ੍ਹਾਂ ਦੀਆਂ ਰਚਨਾਵਾਂ ਸੁਣਨ ਨੂੰ ਪ੍ਰਾਥਮਿਕਤਾ ਦਿੱਤੀ ਜਾਏਗੀ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਸਥਾਨਕ ਕਵੀ ਵੀ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS