ਬਰੈਂਪਟਨ : ਕੈਸਲਮੋਰ ਸੀਨੀਅਰ ਕਲੱਬ ਵਲੋਂ ਫੈਮਲੀ ਫੰਨ 2019 ਤੇ ਵਿਦਾਇਗੀ ਪਾਰਟੀ ਗੋਰਮਿਊਡਜ਼ ਕਮਿਊਨਿਟੀ ਸੈਂਟਰ ਦੇ ਵੱਡੇ ਹਾਲ ਵਿਚ 28 ਸਤੰਬਰ ਨੂੰ 11 ਵਜੇ ਤੋਂ 4 ਵਜੇ ਤੱਕ ਹੋਈ। ਦੋ ਸੌ ਸੀਨੀਅਰਜ਼ ਕਲੱਬ ਮੈਂਬਰ ਸ਼ਾਮਲ ਹੋਏ। ਬੀਬੀ ਤਰਿਪਤਾ ਕੁਮਾਰ ਤੇ ਕਸ਼ਮੀਰਾ ਸਿੰਘ ਦਿਓਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਈਵੈਂਟ ਦੀ ਜਾਣਕਾਰੀ ਦਿੱਤੀ, ਜੋ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਸਨੈਕਸ ਠੀਕ 11 ਵਜੇ ਸ਼ੁਰੂ ਹੋ ਗਿਆ, ਗੀਤ ਸੰਗੀਤ ਦੀ ਮਹਿਫਲ ਸ਼ੁਰੂ ਹੋ ਗਈ। ਡੀ.ਜੇ., ਮਿਊਜ਼ੀਸ਼ੀਅਨ ਨਾਮੀ ਸਿੰਗਰ ਰਣਜੀਤ ਲਾਲ, ਰੀਟਾ ਰਾਣੀ ਦੇ ਗਰੁੱਪ ਨੇ ਗਾਉਣਾ ਸ਼ੁਰੂ ਕਰ ਦਿੱਤਾ। ਸਾਡੇ ਵੀਰ ਰਜਿੰਦਰ ਜੰਡਾ ਵਲੋਂ ਚੁਟਕਲੇ ਤੇ ਭੈਣ ਅਮਰੀਕ ਤੇ ਬੀਬੀ ਸਤਵਿੰਦਰ ਸੱਗੂ ਨੇ ਗੀਤ ਗਾਏ।
ਸਪੈਸ਼ਲ ਆਈਟਮ ਪੰਜਾਬੀਆਂ ਦੀ ਪਸੰਦ ਜਾਗੋ, ਜੋ ਸਨਸ਼ਾਈਨ ਵੂਮੈਨ ਸੀਨੀਅਰ ਕਲੱਬ ਦੀ ਟੀਮ ਵਲੋਂ ਜ਼ਬਰਦਸਤ ਢੰਗ ਨਾਲ ਪੇਸ਼ ਕੀਤੀ ਗਈ। ਗੁਰਪ੍ਰੀਤ ਸਿੰਘ ਸਿਟੀ ਰੀਜ਼ਨਲ ਕੌਂਸਲਰ, ਹਰਕੀਰਤ ਸਿੰਘ ਕੌਂਸਲਰ ਤੇ ਸਿਟੀ ਸਟਾਫ ਬਰੈਂਪਟਨ ਵੀ ਸ਼ਾਮਲ ਹੋਏ ਅਤੇ ਹੋਰ ਰਾਜਨੀਤਕ ਆਗੂ ਵੀ ਆਏ। ਕਲੱਬ ਕਮੇਟੀ ਦੇ ਅਡਵਾਈਜ਼ਰ ਸਤਵੰਤ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਪਹਿਲਾਂ ਹੋਈ ਮੀਟਿੰਗ ਵਿਚ ਫੈਸਲਾ ਲੈ ਕੇ ਬਰੈਂਪਟਨ ਦੀਆਂ 11 ਨਾਮੀ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ, ਸਕੱਤਰ ਸੱਦੇ ਤੇ ਇਸ ਈਵੈਂਟ ਵਿਚ ਸ਼ਾਮਲ ਹੋਏ।
ਹੈਲਥ ਟਰਾਂਟੋ ਵਲੋਂ ਹਾਰਟ ਸਟਰੋਕ ਤੇ ਰੋਕਥਾਮ ਦਾ ਸੈਮੀਨਾਰ ਹੋਇਆ। ਕਲੱਬ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਭਾਰਤ ਜਾਂ ਹੋਰ ਦੇਸ਼ਾਂ ਨੂੰ ਜਾਣ ਵਾਲੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਅਗਲੇ ਸਾਲ ਮੁੜ ਇਕੱਠੇ ਹੋਣ ਤੇ ਮਿਲਣ ਲਈ ਵਾਅਦੇ ਕੀਤੇ। ਗੁਰਮੇਲ ਸਿੰਘ ਸੱਗੂ ਨੇ ਸਮੂਹ ਕਮੇਟੀ ਮੈਂਬਰਾਂ, ਮੀਡੀਆ ਤੇ ਖਸ ਕਰਕੇ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਸਹਿਯੋਗ ਲਈ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਗੁਰਮੇਲ ਸਿੰਘ ਸੱਗੂ ਨਾਲ ਫੋਨ ਨੰਬਰ 416-648-6706 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।