ਪੂਰਨ ਸਿੰਘ ਪਾਂਧੀ ਦੀ ਕਿਤਾਬ ਹੋਵੇਗੀ ਰਿਲੀਜ਼
ਬਰੈਂਪਟਨ/ਪਰਮਜੀਤ ਦਿਓਲ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਜਨਵਰੀ ਮਹੀਨੇ ਦੀ ਮੀਟਿੰਗ 25 ਜਨਵਰੀ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਤੱਕ ਹੋਵੇਗੀ। ਇਸ ਮੀਟਿੰਗ ਵਿੱਚ ਡਾ. ਨਾਹਰ ਸਿੰਘ ઑਕਵਿਤਾ ਦੀ ਸਿਰਜਣਤਾਮਕ ਪਛਾਣ਼ ਦੇ ਵਿਸ਼ੇ ‘ਤੇ ਗੱਲਬਾਤ ਕਰਨਗੇ ਜਿਸ ਵਿੱਚ ਕਵਿਤਾ ਦੇ ਉਨ੍ਹਾਂ ਕਾਵਿਕ ਗੁਣਾਂ ਦੀ ਗੱਲ ਹੋਵੇਗੀ ਜੋ ਕਵਿਤਾ ਨੂੰ ਕਵਿਤਾ ਬਣਾਉਂਦੇ ਨੇ। ਇਸ ਦੇ ਨਾਲ਼ ਹੀ ਪੂਰਨ ਸਿੰਘ ਪਾਂਧੀ ਹੁਰਾਂ ਦੀ ਨਵੀਂ ਕਿਤਾਬ ઑਜਿਨ ਮਿਲਿਆਂ ਮਨ ਰੌਸ਼ਨ ਹੋਵੇ ਰਿਲੀਜ਼ ਕੀਤੀ ਜਾਵੇਗੀ। ਇਸ ਕਿਤਾਬ ਵਿੱਚ ਪਾਂਧੀ ਜੀ ਨੇ ਰੇਖਾ-ਚਿੱਤਰ ਪੇਸ਼ ਕੀਤੇ ਹਨ। ਇਸ ਵਾਰ ਸ਼ਾਇਰੀ ਨੂੰ ਖੁੱਲ੍ਹਾ ਸਮਾਂ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕੁਲਵਿੰਦਰ ਖਹਿਰਾ (647-407-1955) ਜਾਂ ਪਰਮਜੀਤ ਦਿਓਲ (647-295-7351) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …