Breaking News
Home / ਕੈਨੇਡਾ / ਬਰੈਂਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ

ਬਰੈਂਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ

ਮਿਸੀਸਾਗਾ/ਬਿਊਰੋ ਨਿਊਜ਼ : ਇਸ ਹਫਤੇ ਜੂਨ 10 ਅਤੇ 11 ਨੂੰ ਮਿਸਿਸਾਗਾ ਦੇ ਹਰਸ਼ੀ ਸੈਂਟਰ ਦੀਆਂ ਆਈਸਲੈਂਡ  ਗਰਾਉਂਡਾਂ ਵਿੱਚ ਕੈਨੇਡੀਅਨ ਫੀਲਡ ਹਾਕੀ ਐਂਡ ਕਲਚਰਲ ਕਲੱਬ ਵੱਲੋ ਸੀਸਨ ਦਾ ਦੂਸਰਾ ਟੂਰਨਾਮੈਂਟ ਕਰਵਾਇਆ ਗਿਆ।
ਇਸ ਟੂਰਨਾਮੈਂਟ ਵਿੱਚ ਉਨਟਾਰੀਓ ਤੋਂ ਵੱਖ ਵੱਖ ਸ਼ਹਿਰਾਂ ਦੀਆਂ ਟੀੰਮਾਂ ਆਈਆਂ ਸਨ। ਇਸ ਟੂਰਨਾਮੈਂਟ ਵਿੱਚ 6-18 ਸਾਲ ਦੇ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। 12 ਸਾਲ ਦੀ ਉਮਰ ਦੇ ਗੱਰੁਪ ਵਿੱਚੋਂ ਬਰੈਂਪਟਨ ਫੀਲਡ ਹਾਕੀ ਕਲੱਬ ਫਿਰ ਪਹਿਲੇ ‘ਤੇ ਰਹੀ ਅਤੇ ਸਾਰੇ ਹੀ ਮੈਚਾਂ ਵਿਚ ਬਹੁਤ ਵਧੀਆ ਖੇਡੇ ਅਤੇ ਗੋਲਡ ਮੈਡਲ ਜਿੱਤਿਆ। ਇਸ ਤਰ੍ਹਾਂ 16 ਸਾਲ ਦੇ ਲੜਕਿਆਂ ਦੇ ਗਰੁੱਪ ਵਿੱਚ ਬਰੈਂਪਟਨ ਫੀਲਡ ਹਾਕੀ ਕਲੱਬ ਨੇ ਕਨੇਡੀਅਨ ਫੀਲਡ ਹਾਕੀ ਐਂਡ ਕਲਚਰਲ ਕਲੱਬ ਨੂੰ ਪੂਲ ਮੈਚਾਂ ਵਿੱਚ ਹਰਾ ਕੇ ਫਾਈਨਲ ਮੈਚ ਚੈਲਸੀ ਫੀਲਡ ਹਾਕੀ ਕਲੱਬ ਨਾਲ ਖੇਡਿਆ। ਮੈਚ ਬੜਾ ਦਿਲਚਸਪ ਅਤੇ ਫਸਵਾਂ ਸੀ ਦੋਵੇ ਧਿਰਾਂ ਦੇ ਖਿਡਾਰੀ ਪੂਰਾ ਜੋਰ ਲਾ ਕੇ ਖੇਡੇ। ਅਖੀਰ ਵਿੱਚ ਬਰੈਂਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ 2-1 ਦੇ ਫਰਕ ਨਾਲ ਚੈਲਸੀ ਨੂੰ ਹਰਾਕੇ ਗੋਲਡ ਮੈਡਲ ਆਪਣੇ ਨਾਮ ਕਰਵਾਇਆ। ਇਸੇ ਤਰਾਂ ਹੀ ਲੜਕੀਆਂ ਦੀ 16 ਸਾਲ ਦੇ ਗਰੁੱਪ ਵਿੱਚ ਓਕੇਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ। ਅਖੀਰਲੇ 18 ਸਾਲ ਦੇ ਲੜਕਿਆਂ ਦੇ ਗਰੁੱਪ ਵਿੱਚੋ ਓਕੇਡੀ ਫੀਲਡ ਹਾਕੀ ਕਲੱਬ ਨੇ ਪਹਿਲਾ ਸਥਾਨ ਲਿਆ।
ਇਸ ਸਾਰੇ ਪ੍ਰਦਰਸ਼ਨ ਦੇ ਲਈ ਬਰੈਂਪਟਨ ਫੀਲਡ ਹਾਕੀ ਕਲੱਬ ਦੇ ਖਿਡਾਰੀ ਕੋਚ ਅਤੇ ਮਾਪੇ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਗੋਲਡ ਮੈਡਲ ਜਿੱਤੇ। ਤੁਸੀਂ ਆਪਣੇ ਬੱਚਿਆਂ ਨੂੰ ਇਸ ਕਲੱਬ ਵਿੱਚ ਅਜੇ ਵੀ ਰਜਿਸਟਰ ਕਰਵਾ ਸਕਦੇ ਹੋ। ਕਲੱਬ ਬਾਰੇ ਜਾਂ ਹਾਕੀ ਦੀਆਂ ਟੀਮਾਂ ਬਾਰੇ ਹੋਰ ਜਾਣਕਾਰੀ ਲਈ 647-886-7062 ਜਾਂ 647-801-6464 ‘ਤੇ ਸੰਪਰਕ ਕਰ ਸਕਦੇ ਹੋ।

Check Also

ਕੈਨੇਡਾ ਦੇ ਇਤਿਹਾਸ ਵਿਚ ਪਬਲਿਕ ਟਰਾਂਜ਼ਿਟ ‘ਚ ਸਭ ਤੋਂ ਵੱਡਾ ਨਿਵੇਸ਼ : ਸੋਨੀਆ ਸਿੱਧੂ

ਬਰੈਂਪਟਨ : ਪਬਲਿਕ ਟਰਾਂਜ਼ਿਟ ਲੋਕਾਂ ਲਈ ਅਤੀ ਜ਼ਰੂਰੀ ਹੈ। ਇਹ ਆਉਣ-ਜਾਣ ਦੇ ਸਮੇਂ ਨੂੰ ਘਟਾਉਂਦਾ …