ਫੇਸਬੁੱਕ ਰਾਹੀਂ ਦੇਸ਼ ਦੀ ਜਾਣਕਾਰੀ ਪਾਕਿ ਦੀਆਂ ਏਜੰਸੀਆਂ ਨਾਲ ਕਰਦਾ ਸੀ ਸਾਂਝੀ
ਅੰਮ੍ਰਿਤਸਰ/ਬਿਊਰੋ ਨਿਊਜ਼
ਵਿਸ਼ੇਸ਼ ਅਪਰੇਸ਼ਨ ਸੈੱਲ ਵਲੋਂ ਫੌਜੀ ਖੁਫੀਆ ਤੰਤਰ ਨਾਲ ਸਾਂਝੇ ਅਪਰੇਸ਼ਨ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਲਈ ਕੰਮ ਕਰਦੇ ਜਾਸੂਸ ਰਵੀ ਕੁਮਾਰ ਨੂੰ ਲੰਘੇ ਕੱਲ੍ਹ ਕਾਬੂ ਕੀਤਾ ਗਿਆ ਸੀ। ਅਦਾਲਤ ਨੇ ਰਵੀ ਕੁਮਾਰ ਨੂੰ ਪੰਜ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਲਈ ਜਾਸੂਸੀ ਕਰਨ ਦੇ ਇਲਜ਼ਾਮ ਹੇਠ ਮੋਗਾ ਜ਼ਿਲ੍ਹੇ ਦੇ ਪਿੰਡ ਢਾਲ਼ੇਕੇ ਦੇ ਰਵੀ ਕੁਮਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਰਵੀ ਕੁਮਾਰ ਫੇਸਬੁੱਕ ਰਾਹੀਂ ਦੇਸ਼ ਦੀ ਜਾਣਕਾਰੀ ਸਾਂਝੀ ਕਰਦਾ ਹੈ। ਪੁਲਿਸ ਮੁਤਾਬਕ ਰਵੀ ਕੁਮਾਰ ਨੇ ਫ਼ੌਜ ਦੇ ਵਾਹਨਾਂ ਦੀਆਂ ਉਨ੍ਹਾਂ ਦੇ ਮਾਅਰਕਿਆਂ ਸਮੇਤ ਤਸਵੀਰਾਂ ਖਿੱਚ ਕੇ ਪਾਕਿਸਤਾਨ ਭੇਜੀਆਂ ਸਨ। ਉਹ ਫ਼ੌਜੀ ਗਤੀਵਿਧੀਆਂ, ਨਵੇਂ ਉਸਾਰੇ ਬੰਕਰਾਂ ਤੇ ਭਾਰਤ ਵਾਲੇ ਪਾਸਿਓ ਕੌਮਾਂਤਰੀ ਸਰਹੱਦ ਦੀਆਂ ਤਸਵੀਰਾਂ ਭੇਜਦਾ ਸੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ
ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …